ਬਾਗਪਤ: ਸੋਮਵਾਰ ਨੂੰ ਖੇਤੀਬਾੜੀ ਕਾਨੂੰਨਾਂ (Farms Law) ਵਿਰੁੱਧ ਕਿਸਾਨਾਂ ਦੇ ਪ੍ਰਦਰਸ਼ਨ (Farmers Protest) ਦਾ 47ਵਾਂ ਦਿਨ ਹੈ। ਹੁਣ ਕਿਸਾਨ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਵੱਡਾ ਟ੍ਰੈਕਟਰ ਮਾਰਚ (Tractor March) ਕਰਨ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਹੋਣਗੇ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ (rakesh tikait) ਬਾਗਪਤ ਵਿੱਚ ਦਿੱਲੀ-ਸਹਾਰਨਪੁਰ ਰਾਜਮਾਰਗ ’ਤੇ ਹੋਏ ਕਿਸਾਨ ਹੜਤਾਲ ਵਿੱਚ ਸ਼ਾਮਲ ਹੋਏ।
ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪਰੇਡ ਦੌਰਾਨ ਟੈਂਕ ਸੱਜੇ ਪਾਸੇ ਚੱਲੇਗਾ, ਤਾਂ ਫਿਰ ਖੱਬੇ ਪਾਸੇ ਟ੍ਰੈਕਟਰ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਹੱਥਾਂ ਵਿੱਚ ਤਿਰੰਗੇ ਲੈ ਕੇ ਚੱਲਣਗੇ ... ਵੇਖਾਂਗੇ ਕੀ ਕੌਮੀ ਗੀਤ ਗਾਉਂਦੇ ਹੋਏ ਕੌਣ ਇਸ ਦੇਸ਼ ਵਿੱਚ ਤਿਰੰਗੇ 'ਤੇ ਗੌਲੀ ਚਲਾਏਗਾ।
ਉਨ੍ਹਾਂ ਨੇ ਅੱਗੇ ਕਿਹਾ, "ਸਾਡਾ ਟ੍ਰੈਕਟਰ ਵੀ ਦਿੱਲੀ ਦੀਆਂ ਚਮਕਦਾਰ ਸੜਕਾਂ 'ਤੇ ਚੱਲੇਗਾ, ਜੋ ਸਿਰਫ ਖੇਤਾਂ ਵਿਚ ਚਲਦਾ ਆ ਰਿਹਾ ਹੈ। ਕਿਸਾਨਾਂ ਦੇ ਟ੍ਰੈਕਟਰ ਤਿਰੰਗੇ ਨਾਲ ਦਿੱਲੀ ਦੀਆਂ ਸੜਕਾਂ 'ਤੇ ਚੱਲਣਗੇ।"
ਟਿਕੈਤ ਨੇ ਕਿਹਾ ਕਿ ਕੋਈ ਵੀ ਕਿਸਾਨਾਂ ਦੇ ਹੱਥਾਂ 'ਚ ਝੰਡੇ ਹੋਣ ਦੌਰਾਨ ਕੋਈ ਫਾਇਰ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਕੋਈ ਪਾਣੀ ਨਹੀਂ ਵਰਸਾਏਗਾ। ਜੇ ਉਹ ਲਾਠੀਚਾਰਜ ਕਰਦੇ ਹਨ, ਤਾਂ ਅਸੀਂ ਰਾਸ਼ਟਰੀ ਗੀਤ ਗਾਵਾਂਗੇ। ਉਨ੍ਹਾਂ ਕਿਹਾ ਕਿ ਇਹ ਸਰਕਾਰ ਅੰਗਰੇਜ਼ਾਂ ਨਾਲੋਂ ਵੀ ਖ਼ਤਰਨਾਕ ਹੈ। ਅੰਗਰੇਜ਼ਾਂ ਨੂੰ ਤਾਂ ਪਛਾਣਦੇ ਸੀ, ਪਰ ਇਨ੍ਹਾਂ ਨੂੰ ਪਛਾਣਿਆਆ ਵੀ ਨਹੀਂ ਜਾ ਰਿਹਾ।
"ਜੇ ਕਿਸਾਨ ਜਿੱਤਿਆ ਤਾਂ ਬਚੇਗੀ ਜ਼ਮੀਨ"
ਟਿਕੈਤ ਨੇ ਇਹ ਵੀ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਵਿੱਚ ਹਾਰ ਗਏ ਤਾਂ ਦੇਸ਼ ਹਾਰੇਗਾ। ਕਿਸਾਨ ਜੇਕਰ ਜਿੱਤਦਾ ਹੈ ਤਾਂ ਸਾਡੀ ਜ਼ਮੀਨ ਬਚ ਜਾਏਗੀ। ਹੁਣ ਮਸਲਾ ਇਹ ਨਹੀਂ ਕਿ ਕਾਰੋਬਾਰ ਕੀ ਹੈ, ਉਹ ਆਦਮੀ ਕੌਣ ਹੈ, ਬੈਨਰ ਕਿਸ ਦਾ ਹੈ। ਇਸ ਲਈ ਹੁਣ ਉਠੋ ਅਤੇ ਜਾਗੋ, ਜੇ ਇੱਕ ਸਾਲ ਵਿਚ ਫਸਲ ਘੱਟ ਹੁੰਦੀ ਹੈ, ਤਾਂ ਘੱਟੋ ਘੱਟ ਆਪਣੀ ਜ਼ਮੀਨ ਤਾਂ ਬਚਾ ਲਈਏ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Farmers Protest: ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਚੇਤਾਵਨੀ, 26 ਜਨਵਰੀ ਨੂੰ ਪਰੇਡ ਵਿਚ ਇੱਕ ਪਾਸੇ ਟੈਂਕ ਹੋਣਗੇ ਤੇ ਦੂਜੇ ਪਾਸੇ ਟ੍ਰੈਕਟਰ
ਏਬੀਪੀ ਸਾਂਝਾ
Updated at:
11 Jan 2021 09:25 AM (IST)
ਬੀਕੇਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਬਾਗਪਤ ਵਿੱਚ ਦਿੱਲੀ-ਸਹਾਰਨਪੁਰ ਮੁੱਖ ਮਾਰਗ ’ਤੇ ਹੋਏ ਕਿਸਾਨ ਹੜਤਾਲ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ।
ਪੁਰਾਣੀ ਤਸਵੀਰ
- - - - - - - - - Advertisement - - - - - - - - -