ਪਾਕਿਸਤਾਨੋਂ ਪਰਤੇ ਸਿੱਧੂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ
ਏਬੀਪੀ ਸਾਂਝਾ
Updated at:
19 Aug 2018 07:43 PM (IST)
NEXT
PREV
ਅਟਾਰੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਦਾ ਅੱਜ ਭਾਰਤ ਵਾਪਸ ਆਉਣ ਤੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਗਿਆ। ਲੋਕਾਂ ਨੇ ਹੱਥਾਂ ਵਿੱਚ ਨਵਜੋਤ ਸਿੱਧੂ ਨੂੰ ਗੱਦਾਰ ਕਰਾਰ ਦਿੰਦੀਆਂ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ। ਇਸ ਮੌਕੇ ਸਿੱਧੂ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।
ਅੰਮ੍ਰਿਤਸਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ‘ਪੱਗੜੀ ਸੰਭਾਲ ਜੱਟਾ’ ਨਾਂ ਦੀ ਜਥੇਬੰਦੀ ਦੇ ਕਾਰਕੁੰਨ ਸਿੱਧੂ ਨੂੰ ਕਾਲੀਆਂ ਝੰਡੀਆਂ ਵਿਖਾਉਣ ਲਈ ਸਰਹੱਦ ਪੁੱਜੇ ਹਨ ਤੇ ਉਨ੍ਹਾਂ ਨੇ ਹੱਥਾਂ ਵਿੱਚ ਸਿੱਧੂ ਨੂੰ ਦੇਸ਼ ਦਾ ਗੱਦਾਰ ਲਿਖੀਆਂ ਹੋਈਆਂ ਤਖਤੀਆਂ ਫੜ੍ਹੀਆਂ ਹੋਈਆਂ ਸਨ। ਇਸ ਪਿੱਛੋਂ ਵੀਓ ਅਟਾਰੀ ਦੀ ਸਰਹੱਦ ਤੋਂ ਬਾਹਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਨ੍ਹਾਂ ਇੱਕ ਦਮ ਸੁਰੱਖਿਆ ਦੇ ਇੰਤਜ਼ਾਮ ਵਧਾ ਦਿੱਤੇ। ਭਾਰੀ ਗਿਣਤੀ ਵਿੱਚ ਅਟਾਰੀ ਜੇਸੀਪੀ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ। ਇਸ ਗੱਲ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਸਿੱਧੂ ਦੇ ਸਮਰਥਕ ਵੀ ਬਾਰਡਰ ਪੁੱਜ ਗਏ। ਇਸ ਤਰ੍ਹਾਂ ਇੱਕ ਕਾਫਲੇ ਦੇ ਰੂਪ ਵਿੱਚ ਨਵਜੋਤ ਸਿੱਧੂ ਸਖ਼ਤ ਸੁਰੱਖਿਆ ਹੇਠ ਅਟਾਰੀ ਤੋਂ ਆਪਣੇ ਘਰ ਅੰਮ੍ਰਿਤਸਰ ਪੁੱਜੇ।
ਪੱਗੜੀ ਸੰਭਾਲ ਜੱਟਾ ਜਥੇਬੰਦੀ ਦੇ ਕਾਰਕੁੰਨਾਂ ਦਾ ਕਹਿਣਾ ਸੀ ਸਿੱਧੂ ਨੇ ਪਾਕਿਸਤਾਨ ਦਾ ਫੌਜ ਮੁਖੀ ਨੂੰ ਗਲਵਕੜੀ ਪਾਈ ਤੇ ਪ੍ਰਧਾਨ ਮੰਤਰੀ ਨਾਲ ਕੁਰਸੀ ’ਤੇ ਬੈਠਣਾ ਦੇਸ਼ ਨਾਲ ਗੱਦਾਰੀ ਤੋਂ ਘੱਟ ਨਹੀਂ ਹੈ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੋ ਦਿਨ ਪਹਿਲਾਂ 17 ਅਗਸਤ ਨੂੰ ਵਾਹਗਾ ਸਰਹੱਦ ਰਾਹੀਂ ਇਮਰਾਨ ਖ਼ਾਨ ਦੇ ਹਲਫ਼ਦਾਰੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਸਨ ਤੇ ਕੱਲ੍ਹ ਉਨ੍ਹਾਂ ਹਲਫ਼ਦਾਰੀ ਸਮਾਗਮ ਦੌਰਾਨ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਜੱਫੀ ਪਾਈ ਜਿਸਦਾ ਬੀਜੇਪੀ ਤੇ ਸਿੱਧੂ ਦੀ ਆਪਣੀ ਕਾਂਗਰਸ ਪਾਰਟੀ ਦੇ ਲੋਕਾਂ ਨੇ ਵਿਰੋਧ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਦਾ ਬਾਜਵਾ ਨੂੰ ਜੱਫੀ ਪਾਉਂਣ ਦਾ ਸਖ਼ਤ ਵਿਰੋਧ ਕੀਤਾ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਆਪਣਾ ਵਿਰੋਧ ਕਰਨ ਵਾਲਿਆਂ ਖਿਲਾਫ ਕੋਈ ਬਿਆਨ ਨਹੀਂ ਦਿੱਤਾ।

- - - - - - - - - Advertisement - - - - - - - - -