ਬਾਲੀਵੁੱਡ ਗਾਇਕਾ ਵੀ ਹੋਈ ਕੋਰੋਨਾ ਦੀ ਸ਼ਿਕਾਰ, ਲੰਡਨ ਤੋਂ ਪਰਤੀ ਸੀ ਦੇਸ਼
ਏਬੀਪੀ ਸਾਂਝਾ | 20 Mar 2020 03:03 PM (IST)
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਾਨਿਕਾ ਕਪੂਰ ਵਾਇਰਸ ਦੀ ਰਿਪੋਰਟ ਵਿੱਚ ਪੋਜ਼ਟਿਵ ਪਾਈ ਗਈ ਹੈ। ਉਸਨੂੰ ਲਖਨਉ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐਮਯੂ) ਹਸਪਤਾਲ 'ਚ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।
ਲਖਨਾਉ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਾਨਿਕਾ ਕਪੂਰ ਵਾਇਰਸ ਦੀ ਰਿਪੋਰਟ ਵਿੱਚ ਪੋਜ਼ਟਿਵ ਪਾਈ ਗਈ ਹੈ। ਉਸਨੂੰ ਲਖਨਉ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐਮਯੂ) ਹਸਪਤਾਲ 'ਚ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਉਹ ਕੁਝ ਦਿਨ ਪਹਿਲਾਂ ਹੀ ਲੰਡਨ ਤੋਂ ਵਾਪਸ ਆਈ ਸੀ। ਉਸਨੇ ਕੋਰੋਨਾਵਾਇਰਸ ਦੇ ਨੂੰ ਲੁਕਾਇਆ ਅਤੇ ਸ਼ਹਿਰ ਦੇ ਇੱਕ ਵੱਡੇ ਹੋਟਲ ਵਿੱਚ ਠਹਿਰੀ। ਉਸਨੇ ਉਥੇ ਇੱਕ ਡਿਨਰ ਪਾਰਟੀ ਵੀ ਕੀਤੀ। ਗਾਇਕਾ ਕਨਿਕਾ ਕਪੂਰ, ਆਪਣੇ ਗੀਤ 'ਬੇਬੀ ਡੌਲ ਮੈਂ ਸੋਨੇ ਦੀ' ਤੋਂ ਮਸ਼ਹੂਰ ਹੋਈ ਸੀ।ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ।ਇਸ ਤੋਂ ਕੋਈ ਵੀ ਵਿਅਕਤੀ ਆਮ ਜਾਂ ਖਾਸ ਬੱਚ ਨਹੀਂ ਪਾ ਰਿਹਾ ਹੈ।