ਹਿਮਾਚਲ ਦਾ ਕੇਲਾਂਗ ਇਲਾਕਾ ਵੀਰਵਾਰ ਨੂੰ ਸਭ ਤੋਂ ਠੰਢਾ ਰਿਹਾ। ਇੱਥੇ ਪਾਰਾ ਜ਼ੀਰੋ ਤੋਂ 12 ਡਿਗਰੀ ਥੱਲੇ (-12 ਡਿਗ੍ਰੀ ਸੈਲਸੀਅਸ) ਦਰਜ ਕੀਤਾ ਗਿਆ। ਹਿਮਾਚਲ ਤੇ ਜੰਮੂ 'ਚ ਡਿੱਗਾ ਪਾਰਾ ਨੇੜਲੇ ਰਾਜ ਪੰਜਾਬ ਤੇ ਹਰਿਆਣਾ ਵਿੱਚ ਵੀ ਅਸਰ ਦਿਖਾ ਰਿਹਾ ਹੈ।
ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ਾਨੀਵਾਰ ਨੂੰ ਭਾਰੀ ਮੀਂਹ ਤੇ ਬਰਫ਼ਬਾਰੀ ਹੋਣ ਦੇ ਪੂਰੇ ਅਸਾਰ ਹਨ। ਇਸ ਦੇ ਨਾਲ ਤਾਪਮਾਨ ਵਿੱਚ ਹੋਰ ਹੇਠਾਂ ਡਿੱਗ ਸਕਦਾ ਹੈ। ਹਿਮਾਚਲ ਦਾ ਕਿਨੌਰ ਜ਼ਿਲ੍ਹਾ ਸਭ ਤੋਂ ਠੰਢਾ ਹੈ। ਇੱਥੇ ਤਾਪਮਾਨ ਘੱਟੋ-ਘੱਟ ਜ਼ੀਰੋ ਤੋਂ 1.2 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਚੁੱਕਾ ਹੈ।
ਸੈਲਾਨੀਆਂ ਦੀ ਪਸੰਦੀਦਾ ਜਗ੍ਹਾ ਮਨਾਲੀ ਵਿੱਚ ਪਾਰਾ ਇੱਕ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸ਼ਿਮਲਾ ਦੇ ਕੁਫ਼ਰੀ 'ਚ ਪਾਰ 2.4 ਡਿਗ੍ਰੀ ਰਿਹਾ, ਉਧਰ ਸ਼ਿਮਲਾ ਤੇ ਡਲਹੌਜੀ ਦਾ ਪਾਰਾ 6.5 ਡਿਗਰੀ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੇ ਮੁਤਾਬਕ ਹੋਰ ਇਲਾਕੇ ਜਿਵੇਂ ਸੋਲਨ 'ਚ ਪਾਰਾ 1.2 ਡਿਗਰੀ, ਧਰਮਸ਼ਾਲਾ 2.1 ਤੇ ਮੰਡੀ 2.4 ਡਿਗਰੀ ਦਰਜ ਕੀਤਾ ਗਿਆ।