ਚੰਡੀਗੜ੍ਹ: 'ਏਬੀਪੀ ਨਿਊਜ਼' ਦੇ ਖੇਤਰੀ ਚੈਨਲਾਂ ਦੇ ਹੈੱਡ ਤੇ ਸੀਨੀਅਰ ਪੱਤਰਕਾਰ ਸ਼ਾਜ਼ੀ ਜ਼ਮਾਂ ਨੇ 20 ਸਾਲ ਦੀ ਖੋਜ ਤੋਂ ਬਾਅਦ ਮੁਗਲ ਬਾਦਸ਼ਾਹ ਅਕਬਰ ਬਾਰੇ ਕਿਤਾਬ ਲਿਖੀ ਹੈ। ਇਸ ਕਿਤਾਬ ਵਿੱਚ ਅਕਬਰ ਬਾਰੇ ਉਹ ਖੋਜ ਭਰਪੂਰ ਜਾਣਕਾਰੀ ਹੈ ਜੋ ਹੁਣ ਤੱਕ ਬਣੀਆਂ ਕਈ ਮਿੱਥਾਂ ਨੂੰ ਤੋੜਦੀ ਹੈ।


ਇਹ ਕਤਾਬ ਇਤਿਹਾਸ ਦੇ ਵਿਦਿਆਰਥੀਆਂ ਤੇ ਇਤਿਹਾਸ ਵਿੱਚ ਰੁਚੀ ਰੱਖਣ ਵਾਲੇ ਪਾਠਕਾਂ ਲਈ ਬੇਹੱਦ ਅਹਿਮ ਹੈ। ਸ਼ਾਜ਼ੀ ਜ਼ਮਾਂ ਆਪਣੀ ਕਿਤਾਬ ਲਾਂਚ ਕਰਨ ਲਈ ਸ਼ਨੀਵਾਰ ਨੂੰ ਚੰਡੀਗਰ੍ਹ ਪਹੁੰਚੇ। ਪੰਜਾਬ ਯੂਨੀਵਰਸਿਟੀ ਵਿੱਚ ਕਿਤਾਬ ਦੀ ਲਾਂਚ ਮੌਕੇ ਸ਼ਾਜ਼ੀ ਜ਼ਮਾਂ ਸ੍ਰੋਤਿਆਂ ਦੇ ਰੂ-ਬਰੂ ਵੀ ਹੋਏ।

ਉਨ੍ਹਾਂ ਦੱਸਿਆ ਕਿ 'ਅਕਬਰ' ਨਾਂ ਦੀ ਕਿਤਾਬ 20 ਸਾਲ ਦੀ ਰਿਸਰਚ ਦਾ ਨਤੀਜਾ ਹੈ। ਉਨ੍ਹਾਂ ਨੇ ਆਪਣੀ ਕਿਤਾਬ ਬਾਰੇ ਦਿੱਸਿਆ ਤੇ ਚਰਚਾ ਕੀਤੀ। ਇਹ ਕਿਤਾਬ ਫਿਲਹਾਲ ਆਨਲਾਈਨ ਸ਼ੌਪਿੰਗ ਵੈਬਸਾਈਟ ਅਮੇਜੌਨ 'ਤੇ ਮਿਲ ਸਕਦੀ ਹੈ। 25 ਨਵੰਬਰ ਤੋਂ ਬਾਅਦ ਇਹ ਕਿਤਾਬ ਬਾਜ਼ਾਰ ਵਿੱਚ ਉਪਲਬਧ ਹੋਵੇਗੀ।