ਸੁਭਾਸ਼ ਚੰਦਰਾ ਨੇ ਟਵੀਟ ਕਰਕੇ ਕਿਹਾ ਹੈ ਕਿ NDTV 'ਤੇ ਬੈਨ ਕੋਈ ਨਾ-ਇਨਸਾਫੀ ਨਹੀਂ ਹੈ। ਇਹ ਸਜ਼ਾ ਬਹੁਤ ਘੱਟ ਹੈ। ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਲਈ ਸਦਾ ਲਈ ਪਾਬੰਦੀ ਲਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜੇਕਰ NDTV ਅਦਾਲਤ ਜਾਏਗਾ ਤਾਂ ਉਸ ਨੂੰ ਉੱਥੋਂ ਵੀ ਫਿਟਕਾਰ ਮਿਲੇਗੀ।
ਸੁਭਾਸ਼ ਚੰਦਰਾ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਵੇਲੇ Zee 'ਤੇ ਪਾਬੰਦੀ ਦੀ ਗੱਲ ਚੱਲੀ ਸੀ, ਉਦੋਂ NDTV ਤੇ ਦੂਜੇ ਅਖੌਤੀ ਬੁੱਧੀਜੀਵੀਆਂ ਨੇ ਮੋਨ ਧਾਰ ਲਿਆ ਸੀ। ਅਡੀਟਰਜ਼ ਗਿਲਡ ਵੀ ਚੁੱਪ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਜ ਗਲਤ ਨੂੰ ਗਲਤ ਕਹਿਣ 'ਤੇ ਕੁਝ ਲੋਕ ਇਸ ਨੂੰ ਐਮਰਜੈਂਸੀ ਕਹਿ ਰਹੇ ਹਨ।