Nasik News: ਨਾਸਿਕ ਦੇ ਮਾਲੇਗਾਓਂ ਵਿੱਚ 12 ਸਾਲ ਦੇ ਲੜਕੇ ਨੇ ਆਪਣਾ ਦਿਮਾਗ ਲਾਉਂਦਿਆਂ ਹੋਇਆਂ ਚੀਤੇ ਨੂੰ ਆਪਣੇ ਕਮਰੇ ਵਿੱਚ ਬੰਦ ਕਰ ਲਿਆ ਅਤੇ ਮਦਦ ਮਿਲਣ ਤੱਕ ਉਸ ਨੂੰ ਉੱਥੇ ਹੀ ਰੱਖਿਆ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਮੋਹਿਤ ਅਹੀਰ ਨਾਮ ਦਾ ਇਹ ਲੜਕਾ ਇੱਕ ਮੈਰਿਜ ਹਾਲ ਦੇ ਦਫ਼ਤਰ ਦੇ ਕੈਬਿਨ ਵਿੱਚ ਮੋਬਾਈਲ ਗੇਮ ਖੇਡ ਰਿਹਾ ਸੀ, ਉਸ ਵੇਲੇ ਅਚਾਨਕ ਇੱਕ ਚੀਤਾ ਕਮਰੇ ਵਿੱਚ ਵੜ ਗਿਆ। ਸ਼ੁਰੂਆਤੀ ਝਟਕੇ ਦੇ ਬਾਵਜੂਦ ਮੋਹਿਤ ਸ਼ਾਂਤ ਰਿਹਾ ਅਤੇ ਉਸ ਨੇ ਜੰਗਲੀ ਜਾਨਵਰ ਦਾ ਧਿਆਨ ਆਪਣੇ ਵੱਲ ਨਹੀਂ ਜਾਣ ਦਿੱਤਾ।
ਉਸ ਪਲ ਨੂੰ ਯਾਦ ਕਰਦਿਆਂ ਮੋਹਿਤ ਨੇ ਦੱਸਿਆ ਕਿ ਚੀਤਾ ਉਸ ਦੇ ਇੰਨਾ ਨੇੜੇ ਸੀ ਕਿ ਉਥੋਂ ਭੱਜਣ ਲਈ ਥਾਂ ਘੱਟ ਸੀ। ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਹੌਲੀ-ਹੌਲੀ ਕਮਰੇ ਤੋਂ ਬਾਹਰ ਨਿਕਲ ਕੇ ਦਰਵਾਜ਼ਾ ਬੰਦ ਕਰ ਦਿੱਤਾ। ਇਹ ਘਟਨਾ ਮੰਗਲਵਾਰ ਸਵੇਰੇ ਕਰੀਬ 7 ਵਜੇ ਵਾਪਰੀ।
ਮੈਰਿਜ ਹਾਲ ਦੇ ਮਾਲਕ ਨੇ ਦੱਸਿਆ ਕਿ ਅੱਜ ਸਵੇਰੇ ਚੀਤੇ ਨੂੰ ਨੇੜਲੇ ਰਿਹਾਇਸ਼ੀ ਇਲਾਕੇ ਵਿੱਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਸਥਾਨਕ ਲੋਕਾਂ, ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਮੋਹਿਤ ਨੇ ਕਮਰੇ 'ਚ ਬੰਦ ਚੀਤੇ ਬਾਰੇ ਆਪਣੇ ਪਿਤਾ ਨੂੰ ਦੱਸਿਆ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ।
ਇਹ ਵੀ ਪੜ੍ਹੋ: Amritsar news: ਮੋਹਕਮਪੂਰਾ ਇਲਾਕੇ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੋ ਧਿਰਾਂ ਨੇ ਚਲਾਏ ਇੱਟਾਂ-ਰੋੜੇ, ਮਾਮਲੇ ਦੀ ਜਾਂਚ ਸ਼ੁਰੂ
ਮਾਲੇਗਾਓਂ ਰੇਂਜ ਦੇ ਜੰਗਲਾਤ ਅਧਿਕਾਰੀ ਨੇ ਨਾਸਿਕ ਸ਼ਹਿਰ ਦੀ ਟੀਮ ਨਾਲ ਮਿਲ ਕੇ ਪੰਜ ਸਾਲ ਦੇ ਨਰ ਚੀਤੇ ਨੂੰ ਕਾਬੂ ਕਰਨ ਅਤੇ ਉਸ ਨੂੰ ਸੁਰੱਖਿਅਤ ਕੱਢਣ ਦਾ ਕੰਮ ਕੀਤਾ। ਜੰਗਲਾਤ ਅਧਿਕਾਰੀਆਂ ਮੁਤਾਬਕ ਆਲੇ-ਦੁਆਲੇ ਦੇ ਖੇਤਾਂ ਅਤੇ ਨਦੀ ਕਾਰਨ ਇਸ ਖੇਤਰ ਵਿੱਚ ਕਈ ਵਾਰ ਚੀਤੇ ਵੀ ਨਜ਼ਰ ਆਉਂਦੇ ਹਨ।
ਮੋਹਿਤ ਦੀ ਹਿੰਮਤ ਅਤੇ ਉਸ ਦੇ ਦਿਮਾਗ ਦੀ ਸਾਰੇ ਪਾਸੇ ਤਾਰੀਫ਼ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਘਟਨਾ ਤੋਂ ਇਹ ਪਤਾ ਲੱਗਦਾ ਹੈ ਕਿ ਜੇਕਰ ਤੁਹਾਡੇ ਸਾਹਮਣੇ ਕੋਈ ਜੰਗਲੀ ਜਾਨਵਰ ਆ ਜਾਂਦਾ ਹੈ ਤਾਂ ਉਸ ਦਾ ਸਾਹਮਣਾ ਧੀਰਜ ਅਤੇ ਸ਼ਾਂਤੀ ਨਾਲ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਦੇਸ਼ਖਲੀ ਦੀ ਪੰਜ ਪੀੜਤਾਂ ਔਰਤਾਂ ਨੂੰ ਮਿਲੇ, ਉਨ੍ਹਾਂ ਦਾ ਦਰਦ ਸੁਣ ਕੇ ਹੋਏ ਭਾਵੁਕ