Telangana news: ਤੇਲੰਗਾਨਾ ਕੰਟਰੋਲ ਐਡਮਿਨਿਸਟ੍ਰੇਸ਼ਨ (DCA) ਨੇ ਚਾਕ ਪਾਊਡਰ ਅਤੇ ਸਟਾਰਚ ਵਾਲੀਆਂ 33.35 ਲੱਖ ਰੁਪਏ ਦੀਆਂ ਨਕਲੀ ਦਵਾਈਆਂ ਜ਼ਬਤ ਕੀਤੀਆਂ ਹਨ। ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਇੱਕ ਗੈਰ-ਮੌਜੂਦ ਕੰਪਨੀ 'ਮੇਗ ਲਾਈਫਸਾਇੰਸ' ਦੀ ਤਰਫੋਂ ਮੈਡੀਕਲ ਦੁਕਾਨਾਂ ਵਿੱਚ ਚਾਕ ਪਾਊਡਰ ਅਤੇ ਸਟਾਰਚ ਵਾਲੀਆਂ ਨਕਲੀ ਦਵਾਈਆਂ ਵੇਚੀਆਂ ਗਈਆਂ।


ਪਤਾ ਲੱਗਣ ਤੋਂ ਬਾਅਦ, ਮੇਗ ਲਾਈਫਸਾਇੰਸ ਵਲੋਂ ਤਿਆਰ ਕੀਤੀਆਂ ਸਾਰੀਆਂ ਦਵਾਈਆਂ ਡੀਸੀਏ ਦੇ 'ਨਕਲੀ ਡਰੱਗ ਅਲਰਟ ਅਤੇ ਸਟਾਪ-ਯੂਜ਼ ਨੋਟਿਸ' ਦੇ ਅਧੀਨ ਲੈ ਲਈਆਂ ਗਈਆਂ ਸਨ।


ਪਹਿਲਾਂ ਉੱਤਰਾਖੰਡ ‘ਚ ਵੀ ਸਾਹਮਣੇ ਆਇਆ ਸੀ ਅਜਿਹਾ ਮਾਮਲਾ


ਇਸ ਤੋਂ ਪਹਿਲਾਂ, ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਉੱਤਰਾਖੰਡ ਵਿੱਚ ਇੱਕ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਯੂਨਿਟ ਨੂੰ ਸਿਪਲਾ ਅਤੇ ਗਲੈਕਸੋ ਸਮਿਥਕਲਾਈਨ ਵਰਗੀਆਂ ਨਾਮਵਰ ਫਾਰਮਾਸਿਊਟੀਕਲ ਕੰਪਨੀਆਂ ਦੇ ਲੇਬਲਾਂ ਨਾਲ ਚਾਕ ਪਾਊਡਰ ਵਾਲੀਆਂ ਨਕਲੀ ਦਵਾਈਆਂ ਬਣਾਉਣ ਅਤੇ ਵੇਚਣ ਦਾ ਪਰਦਾਫਾਸ਼ ਕੀਤਾ ਗਿਆ ਸੀ।


ਇਹ ਵੀ ਪੜ੍ਹੋ: NIA Raid: ਮਾਸਟਰਾਂ ਲਈ ਸਰਕਾਰੀ ਫਰਮਾਨ ! ਪੰਜਾਬ 'ਚ NIA ਦੀ ਰੇਡ ਦੌਰਾਨ ਅਧਿਆਪਕ ਵੀ ਨਾਲ ਜਾਣਗੇ ਤੇ ਬਣਨਗੇ ਸਰਕਾਰੀ ਗਵਾਹ