Amritsar news: ਅੰਮ੍ਰਿਤਸਰ ਦੇ ਥਾਣਾ ਮੋਹਕਮ ਪੂਰਾ ਦੇ ਅਧੀਨ ਆਉਂਦੇ ਕਲਰਾ ਪਿੰਡ ਵਿੱਚ ਦੋ ਧਿਰਾਂ ਵਿਚਾਲੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਚਲਦਿਆਂ ਦੋਵਾਂ ਪਾਰਟੀਆਂ ਵੱਲੋਂ ਇੱਟਾਂ-ਰੋੜੇ ਚਲਾਏ ਗਏ।

Continues below advertisement


ਇਸ ਦੇ ਚਲਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਦੇਰ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਕਾਫੀ ਇੱਟਾਂ ਰੋੜੇ ਚਲਾਏ ਗਏ ਜਿਸ ਦੇ ਚਲਦਿਆਂ ਸਾਡੇ ਬਾਹਰ ਲੱਗੀਆਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਅਤੇ ਸ਼ੀਸ਼ੇ ਵੀ ਟੁੱਟ ਗਏ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।


ਇਹ ਵੀ ਪੜ੍ਹੋ: Punjab news: ਡਰੱਗ ਮਾਮਲੇ 'ਚ SIT ਸਾਹਮਣੇ ਪੇਸ਼ ਹੋਏ ਮਜੀਠੀਆ, ਮਾਨ ਸਰਕਾਰ ਬਾਰੇ ਆਖੀ ਇਹ ਗੱਲ


ਉੱਥੇ ਹੀ ਥਾਣਾ ਮੋਕਮਪੁਰਾ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਦੇਕ ਰਾਤ ਇਲਾਕੇ ਵਿੱਚ ਦੋ ਧਿਰਾਂ ਵਿੱਚ ਆਪਸੀ ਝਗੜਾ ਹੋਣ ਦੇ ਚੱਲਦਿਆਂ ਕਾਫੀ ਇੱਟਾਂ ਰੋੜੇ ਚਲਾਏ ਗਏ, ਜਿਸ ਦੌਰਾਨ ਦੋਵੇਂ ਧਿਰਾਂ ਜ਼ਖਮੀ ਹੋ ਗਈਆਂ।


ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਲਾਕੇ ਵਿੱਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Ludhiana news: ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ 'ਤੇ ਤੱਤੇ ਹੋਏ ਬਿੱਟੂ, ਕਿਹਾ - ਪੰਜਾਬ ਦਾ ਬਜਟ ਸਿਰਫ਼ ਖਾਲੀ ਪੀਪਾ