ਗਾਜ਼ੀਆਬਾਦ: ਯੂਪੀ ਦੇ ਗਾਜ਼ੀਆਬਾਦ 'ਚ ਇਕ ਬੀਐਸਐਫ ਜਵਾਨ ਵੱਲੋਂ ਆਪਣੇ ਹੀ ਸਾਥੀ ਦੀ ਗੋਲੀ ਮਾਰ ਕੇ ਹੱਤਿਆ ਦੀ ਖ਼ਬਰ ਹੈ। ਜਨਪਦ ਦੇ ਬ੍ਰਜ ਵਿਹਾਰ ਕਾਲੋਨੀ 'ਚ ਮਾਮੂਲੀ ਬਹਿਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਦੇ ਕਾਂਸਟੇਬਲ ਨੇ ਗੁੱਸੇ 'ਚ ਆ ਕੇ ਆਪਣੇ ਸਾਥੀ ਦੇ ਗੋਲੀ ਮਾਰ ਦਿੱਤੀ।
ਸੀਨੀਅਰ ਪੁਲਿਸ ਅਧਿਕਾਰੀ ਵੈਭਵ ਕ੍ਰਿਸ਼ਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੀਐਸਐਫ ਜਵਾਨ ਜਗਪ੍ਰੀਤ ਸਿੰਘ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਗਪ੍ਰੀਤ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੰਬੋਈ ਦਾ ਰਹਿਣ ਵਾਲਾ ਸੀ। ਗੋਲੀ ਚਲਾਉਣ ਵਾਲੇ ਕਾਂਸਟੇਬਲ ਅਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਪੰਜਾਬ ਦੇ ਪਠਾਨਕੋਟ ਦਾ ਰਹਿਣ ਵਾਲਾ ਹੈ।
ਜਾਣਕਾਰੀ ਮੁਤਾਬਕ ਜਗਪ੍ਰੀਤ ਦੇ ਸਿਰ ਅਤੇ ਪੱਟ ਸਮੇਤ ਸਰੀਰ 'ਤੇ ਕਈ ਗੋਲੀਆਂ ਲੱਗੀਆਂ ਹਨ। ਐਸਐਸਪੀ ਨੇ ਕਿਹਾ ਕਿ ਘਟਨਾ ਦੀ ਸੂਚਨਾ ਨਵੀਂ ਦਿੱਲੀ ਸਥਿਤ ਬੀਐਸਐਫ ਹੈੱਡਕੁਆਰਟਰ ਦੇ ਦਿੱਤੀ ਗਈ ਹੈ। ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
