ਨਵੀਂ ਦਿੱਲੀ: ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 149ਵੀਂ ਜਯੰਤੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਹੋਰ ਲੀਡਰਾਂ ਨੇ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।
ਰਾਜਘਾਟ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਸ਼ਰਧਾਂਜਲੀ ਦਿੰਦਿਆਂ ਮਹਾਤਮਾ ਗਾਂਧੀ ਨੂੰ ਯਾਦ ਕੀਤਾ। ਉਨ੍ਹਾਂ ਲਿਖਿਆ ਗਾਂਧੀ ਜਯੰਤੀ 'ਤੇ ਰਾਸ਼ਟਰਪਿਤਾ ਨੂੰ ਕੋਟਿ-ਕੋਟਿ ਪ੍ਰਣਾਮ। ਉਨ੍ਹਾਂ ਕਿਹਾ ਕਿ ਬਾਪੂ ਦੇ ਸੁਫਨੇ ਪੂਰੇ ਕਰਨ ਦਾ ਸਾਡੇ ਸਾਰਿਆਂ ਕੋਲ ਇਕ ਵੱਡਾ ਮੌਕਾ ਹੈ।
ਦੇਸ਼ਭਰ 'ਚ ਚੱਲ ਰਹੇ 'ਅੰਤਰ-ਰਾਸ਼ਟਰੀ ਸਵੱਛਤਾ ਸੰਮੇਲਨ' ਦੀ ਸਮਾਪਤੀ ਅੱਜ ਦਿੱਲੀ 'ਚ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਹੋਵੇਗੀ। ਇਸ ਸਮਾਗਮ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਸੰਯੁਕਤ ਰਾਸ਼ਟਰ ਦੇ ਮੁਖੀ ਏਂਤੋਨਿਓ ਗੁਤਾਰੇਸ ਸਮੇਤ ਕਈ ਮੰਤਰੀ ਹਿੱਸਾ ਲੈਣਗੇ। ਇਸ ਸਮਾਗਮ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਗਾਂਧੀ ਸਮ੍ਰਿਤੀ ਤੇ ਦਰਸ਼ਨ ਸਮਿਤੀ 'ਚ ਰੱਖੇ ਸਰਵ ਧਰਮ ਦੇ ਪ੍ਰੋਗਰਾਮ 'ਚ ਹਿੱਸਾ ਲੈਣਗੇ। ਗਾਂਧੀ ਜਯੰਤੀ 'ਤੇ ਦੇਸ਼ ਭਰ 'ਚ ਸਵੱਛਤਾ ਮੁਹਿੰਮ ਚਲਾਈ ਜਾ ਰਹੀ ਹੈ।