ਜੰਮੂ: ਸ਼ੁੱਕਰਵਾਰ ਸਵੇਰ ਤੋਂ ਹੀ ਪਾਕਿਸਤਾਨ ਨੇ ਜੰਮੂ ਕਸ਼ਮੀਰ ਨਾਲ ਲੱਗਦੀ ਐਲਓਸੀ ‘ਤੇ ਲਗਾਤਾਰ ਗੋਲੀਬਾਰੀ ਕਰਕੇ ਭਾਰਤੀ ਫੌਜ ਦੇ ਜਵਾਨਾਂ ਸਮੇਤ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਦੀ ਇਸ ਹਿਮਾਕਤ ਤੋਂ ਬਾਅਦ ਜੰਮੂ ‘ਚ ਅੰਤਰ ਰਾਸ਼ਟਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਨੇ ਗਸ਼ਤ ਤੇਜ਼ ਕਰ ਦਿੱਤੀ ਹੈ ਤੇ ਪਾਕਿਸਤਾਨ ਹੀ ਹਰ ਨਾਪਾਕ ਸਾਜਿਸ਼ ਨੂੰ ਉਸ ਦੀ ਭਾਸ਼ਾ ‘ਚ ਜਵਾਬ ਦੇਣ ਲਈ ਰਾਤ ਨੂੰ ਵੀ ਚੌਕਸੀ ਵਧਾ ਦਿੱਤੀ ਹੈ।


ਸ਼ੁੱਕਰਵਾਰ ਸਵੇਰ ਤੋਂ ਹੀ ਪਾਕਿਸਤਾਨ ਕਸ਼ਮੀਰ ਦੇ ਨਾਲ-ਨਾਲ ਜੰਮੂ ਦੇ ਪੁੰਛ ‘ਚ ਵੀ ਲਾਈਨ ਆਫ ਕੰਟਰੋਲ ਯਾਨੀ ਐਲਓਸੀ ਤੇ ਯੁੱਧਬੱਧੀ ਦੀ ਉਲੰਘਣਾ ਕਰਦਾ ਰਿਹਾ। ਜੰਮੂ ਦੇ ਪੁੰਛ ‘ਚ ਪਾਕਿਸਤਾਨ ਨੇ ਸਬਜੀਆਂ ਇਲਾਕੇ ‘ਚ ਫਾਇਰਿੰਗ ਕੀਤੀ ਤੇ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਉੱਥੇ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਦੀ ਇਸ ਹਿਮਾਕਤ ਦਾ ਮੂੰਹਤੋੜ ਜਵਾਬ ਦਿੱਤਾ।


ਪਾਕਿਸਤਾਨ ਦੀ ਇਸ ਹਿਮਾਕਤ ਤੋਂ ਬਾਅਦ ਜੰਮੂ ‘ਚ ਅੰਤਰ ਰਾਸ਼ਟਰੀ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਅੰਤਰ ਰਾਸ਼ਟਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਨਾ ਸਿਰਫ ਸਾਜਿਸ਼ ਨੂੰ ਅਸਫਲ ਕਰਨ ਲਈ ਗਸ਼ਤ ਤੇਜ਼ ਕਰ ਦਿੱਤੀ ਹੈ। ਸਰਹੱਦ ‘ਤੇ ਤਾਇਨਾਤ ਜਵਾਨਾਂ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਕਿਸੇ ਵੀ ਨਾਪਾਕ ਹਰਕਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਸੋਚ ਲਵੇ ਕਿ ਸਰਹੱਦ ‘ਤੇ ਬੀਐਸਐਫ ਦੇ ਜਵਾਨ ਤਾਇਨਾਤ ਹਨ।


ਸਰਹੱਦ ‘ਤੇ ਜਵਾਨਾਂ ਨੇ ਜਗਾਏ ਦੀਵੇ, ਦੇਸ਼ ਵਾਸੀਆਂ ਨੂੰ ਦਿੱਤਾ ਇਹ ਸੰਦੇਸ਼

ਦੀਵਾਲੀ ਤੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਗੋਲ਼ੀਬਾਰੀ ‘ਚ 5 ਜਵਾਨ ਸ਼ਹੀਦ, 6 ਨਾਗਰਿਕਾਂ ਦੀ ਮੌਤਾਂ, ਭਾਰਤ ਨੇ ਦਿੱਤਾ ਮੂਹ ਤੋੜ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ