ਜੰਮੂ : ਬੀ.ਐਸ.ਐਫ. ਦਾ ਜਵਾਨ ਗੁਰਨਾਮ ਸਿੰਘ ਜੋ ਪਿਛਲੇ ਕਈ ਦਿਨਾਂ ਜ਼ਖਮੀ ਸੀ, ਬੀਤੀ ਰਾਤ ਜ਼ਖ਼ਮਾਂ ਦਾ ਤਾਬ ਨਾ ਝੱਲਦਾ ਹੋਇਆ ਸ਼ਹੀਦ ਹੋ ਗਿਆ। ਸਰਹੱਦ ਉੱਤੇ ਗੁਰਨਾਮ ਸਿੰਘ ਦੀ ਤੈਨਾਤੀ ਹੋਣ ਕਾਰਨ ਪਾਕਿਸਤਾਨ ਆਪਣੀ ਨਾਪਾਕ ਹਰਕਤ ਵਿਚ ਕਾਮਯਾਬ ਨਹੀਂ ਹੋ ਸਕਿਆ ਸੀ। ਗੁਰਨਾਮ ਸਿੰਘ ਦੀ ਮਾਤਾ ਜਸਵੰਤ ਕੌਰ ਨੇ ਕਿਹਾ ਹੈ ਕਿ ਇੱਕ ਵਾਰ ਗੁਰਨਾਮ ਨੇ ਕਿਹਾ ਸੀ ਕਿ ਜੇ ਉਹ ਕਿਸੇ ਦਿਨ ਦੇਸ਼ ਲਈ ਸ਼ਹੀਦ ਹੋ ਜਾਵੇ ਤਾਂ ਰੋਣਾ ਨਹੀਂ।
26 ਸਾਲ ਦੇ ਗੁਰਨਾਮ ਸਿੰਘ ਪਿਛਲੇ ਕਈ ਦਿਨਾਂ ਤੋਂ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਭਰਤੀ ਸੀ। ਗੁਰਨਾਮ ਸਿੰਘ ਦੀ ਤੈ ਨਾਤੀ ਕਠੂਆ ਵਿੱਚ ਸੀ। ਪਾਕਿਸਤਾਨ ਨੇ ਦਹਿਸ਼ਤਗਰਦ ਦੀ ਘੁਸਪੈਠ ਕਰਵਾਉਣ ਦੇ ਮਕਸਦ ਨਾਲ ਜੋ ਗੋਲੀਬਾਰੀ ਕੀਤੀ ਸੀ, ਉਸ ਦਾ ਗੁਰਨਾਮ ਸਿੰਘ ਨੇ ਮੂੰਹ ਤੋੜ ਜਵਾਬ ਦਿੱਤਾ।ਗੁਰਨਾਮ ਸਿੰਘ ਨੇ ਜ਼ਖਮੀ ਹੋਣ ਤੋਂ ਪਹਿਲਾਂ ਪਾਕਿਸਤਾਨ ਦੇ ਸੱਤ ਜਵਾਨ ਅਤੇ ਇੱਕ ਦਹਿਸ਼ਤਗਰਦ ਨੂੰ ਖ਼ਤਮ ਕਰ ਦਿੱਤਾ ਸੀ। ਇਸ ਦੌਰਾਨ ਇੱਕ ਗੋਲੀ ਲੱਗਣ ਕਾਰਨ ਗੁਰਨਾਮ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਗੁਰਨਾਮ ਸਿੰਘ ਅਰਨੀਆ ਇਲਾਕੇ ਦੇ ਰਠਾਨਾ ਪਿੰਡਾ ਦਾ ਰਹਿਣ ਵਾਲਾ ਸੀ। ਉਸ ਦੀ ਸ਼ਹਾਦਤ ਉੱਤੇ ਮਾਤਾ-ਪਿਤਾ ਅਤੇ ਉਸ ਦੀ ਭੈਣ ਨੂੰ ਮਾਣ। ਗੁਰਨਾਮ 2010 ਵਿੱਚ ਬੀਐਸਐਫ ਵਿੱਚ ਭਰਤੀ ਹੋਇਆ ਸੀ।ਗੁਰਨਾਮ ਦਾ ਪਿਤਾ ਪ੍ਰਾਈਵੇਟ ਬੱਸ ਚਲਾਉਂਦਾ ਹੈ। ਉਸ ਦੀ ਭੈਣ ਨੇ ਦੱਸਿਆ ਕਿ ਗੋਲੀ ਲੱਗਣ ਵਾਲੇ ਦਿਨ ਸਵੇਰੇ ਉਸ ਨੇ ਆਪਣੀ ਮਾਂ ਨੂੰ ਫ਼ੋਨ ਕੀਤਾ ਸੀ।