ਜੰਮੂ: ਹਥਿਆਰਾਂ ਨਾਲ ਲੈਸ 3 ਅੱਤਵਾਦੀਆਂ ਨੂੰ ਮਾਰਨ ਤੋਂ ਬਾਅਦ ਸਾਂਭਾ ਜਿਲ੍ਹੇ 'ਚ ਚਮਲਿਆਲ-ਰਾਮਗੜ ਸੈਕਟਰ 'ਚ ਮਿਲੀ ਸੁਰੰਗ ਨੂੰ ਬੀਐਸਐਫ ਨੇ ਘੱਟ ਆਂਕਦਿਆਂ ਇਸ ਨੂੰ ਸਿਰਫ ਇੱਕ ਚੂਹੇ ਦੀ ਖੁੱਡ ਵਰਗੀ ਸੁਰੰਗ ਦੱਸਿਆ ਹੈ। ਅਧਿਕਾਰੀਆਂ ਮੁਤਾਬਕ ਇਸ ਸੁਰੰਗ ਦੀ ਵਰਤੋਂ ਅੱਤਵਾਦੀਆਂ ਨੇ ਸਿਰਫ ਇੱਕ ਵਾਰ ਕੀਤੀ ਹੈ।
ਬੀਐਸਐਫ ਦੇ ਆਈਜੀ ਡੀਕੇ ਉਪਾਧਿਆਏ ਨੇ ਰਾਤ ਵੇਲੇ ਇਹ ਜਾਣਕਾਰੀ ਦਿੰਦਿਆ ਕਿਹਾ, "ਅੱਤਵਾਦੀ 28-29 ਨਵੰਬਰ ਦੀ ਰਾਤ ਚਮਲਿਆਲ ਇਲਾਕੇ 'ਚ ਇੱਕ ਸੁਰੰਗ ਦੇ ਰਾਸਤੇ ਭਾਰਤ 'ਚ ਦਾਖਲ ਹੋਏ ਸਨ। ਉਸ ਜਗਾ 'ਤੇ ਅਭਿਆਨ ਚਲਾਇਆ ਗਿਆ ਸੀ। ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਜਾ ਚੁੱਕੀ ਹੈ।" ਮੀਡੀਆ ਨੂੰ ਇਹ ਜਾਣਕਾਰੀ ਦੇਣ ਤੋਂ ਪਹਿਲਾਂ ਬੀਐਸਐਫ ਨੇ ਅੱਤਵਾਦੀਆਂ ਦੇ ਉਸ ਰਾਸਤੇ ਤੋਂ ਇਲਾਵਾ ਸੁਰੰਗ ਦਿਖਾਉਣ ਲਈ ਇੱਕ ਵੀਡੀਓ ਵੀ ਦਿਖਾਈ।