ਨਵੀਂ ਦਿੱਲੀ: ਸਰਕਾਰ ਵੱਲੋਂ ਨੋਟਬੰਦੀ ਐਲਾਨੇ ਜਾਣ ਤੋਂ ਬਾਅਦ 500 ਤੇ ਇੱਕ ਹਜ਼ਾਰ ਰੁਪਏ ਦੇ ਨੋਟ ਬੈਂਕਾਂ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਹਨ। ਬੈਂਕਾਂ ਵਿੱਚ ਪੁਰਾਣੀ ਕਰੰਸੀ ਦੇ ਢੇਰ ਲੱਗੇ ਪਏ ਹਨ। ਆਰ.ਬੀ.ਆਈ. ਇੱਕ-ਇੱਕ ਨੋਟ ਨੂੰ ਨਸ਼ਟ ਕਰਨ ਲਈ ਕੰਪਨੀ ਨੂੰ 250 ਰੁਪਏ ਦੇ ਰਹੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰ ਪੁਰਾਣੇ ਨੋਟਾਂ ਦਾ ਕੀ ਕਰੇਗੀ।
ਬੈਂਕਾਂ ਤੋਂ ਇਕੱਠੇ ਕੀਤੇ ਨੋਟ ਵੱਖ-ਵੱਖ ਥਾਵਾਂ ਉੱਤੇ ਰਿਜ਼ਰਵ ਬੈਂਕ ਆਫ਼ ਇੰਡੀਆ ਦੀਆਂ ਬਰਾਂਚਾਂ ਵਿੱਚ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਇਸ ਥਾਂ ਉੱਤੇ ਨੋਟਾਂ ਦੇ ਟੁਕੜੇ ਕੀਤੇ ਜਾਣਗੇ। ਇਸ ਤੋਂ ਬਾਅਦ ਇਨ੍ਹਾਂ ਨੂੰ ਬੋਰੀਆਂ ਵਿੱਚ ਭਰ ਕੇ ਰੀ-ਸਾਈਕਲਿੰਗ ਲਈ ਭੇਜਿਆ ਜਾਂਦਾ ਹੈ ਜਾਂ ਫਿਰ ਇੱਟਾਂ ਬਣਾਉਣ ਲਈ ਵਰਤਿਆਂ ਜਾਂਦਾ ਹੈ।
ਪਰ ਇਨ੍ਹਾਂ ਦਿਨਾਂ ਵਿੱਚ ਨੋਟਾਂ ਨੂੰ ਕੇਰਲ ਦੇ ਕਨੂਰ ਜ਼ਿਲ੍ਹੇ ਵਿੱਚ ਵਾਲਪਟਨਮ ਨਦੀ ਕਿਨਾਰੇ ਬਣੇ ਵੈਸਟਰਨ ਇੰਡੀਆ ਪਲਾਈਵੁੱਡ ਲਿਮਟਿਡ ਯਾਰਡ ਵਿੱਚ ਪਹੁੰਚਿਆ ਜਾ ਰਿਹਾ ਹੈ। ਇੱਥੇ ਇਨ੍ਹਾਂ ਨੋਟਾਂ ਦੇ ਪਲਾਈ ਦੇ ਪੱਲੇ ਬਣਾਏ ਜਾਣਗੇ। WIPL ਕੋਲ ਸਵੀਡਨ ਦੀ ਬਣੀ ਹੋਈ ਹਾਈਟੈੱਕ ਪ੍ਰੈੱਸ ਹੈ। ਕੰਪਨੀ ਮਿੰਟਾਂ ਵਿੱਚ ਨੋਟਾਂ ਦੇ ਟੁਕੜਿਆਂ ਤੋਂ ਪਲਾਈ ਦੇ ਬੋਰਡ ਤਿਆਰ ਕਰਦੀ ਹੈ।
ਪਲਾਈ ਦੇ ਇਨ੍ਹਾਂ ਬੋਰਡਾਂ ਤੋਂ ਬੈੱਡ ਬਣਾਇਆ ਜਾਂਦਾ ਹੈ। ਕੰਪਨੀ ਦੇ ਮੰਨੀਏ ਤਾਂ ਪਿਛਲੇ ਤਿੰਨ ਹਫ਼ਤਿਆਂ ਵਿੱਚ 500 ਤੇ 1000 ਰੁਪਏ ਦੇ 140 ਟਨ ਦੇ ਨੋਟ ਪੁਰਾਣੇ ਮਿਲੇ ਹਨ। ਕਰੀਬ 70 ਸਾਲ ਪੁਰਾਣੀ ਇਸ ਕੰਪਨੀ ਨੂੰ 8 ਨਵੰਬਰ ਨੂੰ ਨੋਟਬੰਦੀ ਤੋਂ ਬਾਅਦ ਆਰ.ਬੀ.ਆਈ. ਨੇ ਖ਼ੁਦ ਇਸ ਕੰਮ ਲਈ ਚੁਣਿਆ ਹੈ। ਕੰਪਨੀ ਫ਼ਿਲਹਾਲ 40 ਟਨ ਨੋਟ ਹੀ ਲੈ ਰਹੀ ਹੈ ਜਦੋਂਕਿ ਆਰ.ਬੀ.ਆਈ. ਇਸ ਤੋਂ ਵੱਧ ਨੋਟ ਕੰਪਨੀ ਨੂੰ ਦੇਣਾ ਚਾਹੁੰਦੀ ਹੈ।