ਨਵੀਂ ਦਿੱਲੀ: ਕੁਝ ਹਫ਼ਤੇ ਪਹਿਲਾਂ ਹੋਈ ਦੇਸ਼ ਦੀ ਸਭ ਤੋਂ ਵੱਡੀ ਸਪੈਕਟਰਮ ਨਿਲਾਮੀ ਵਿੱਚ 700 ਮੈਗਾ ਹਾਈਟਜ਼ ਬੈਂਡ ਦੇ ਸਪੈਕਟਰਮ ਦੀ ਖ਼ਰੀਦਦਾਰੀ ਲਈ ਕੋਈ ਵੀ ਕੰਪਨੀ ਸਾਹਮਣੇ ਨਹੀਂ ਆਈ। ਪ੍ਰਾਈਵੇਟ ਕੰਪਨੀ ਦੇ ਫ਼ੇਲ੍ਹ ਹੋ ਜਾਣ ਤੋਂ ਬਾਅਦ ਹੁਣ ਬੀ.ਐਸ.ਐਨ.ਐਲ. ਨੇ 4G ਸਰਵਿਸ ਸ਼ੁਰੂ ਕਰਨ ਲਈ 700 ਮੈਗਾਹਾਈਟਜ਼ ਸਪੈਕਟਰਮ ਲਈ ਟੈਲੀਕਾਮ ਵਿਭਾਗ ਨਾਲ ਸੰਪਰਕ ਕੀਤਾ।


ਬੀ.ਐਸ.ਐਨ.ਐਲ. ਨੇ ਸਰਕਾਰੀ ਐਕਵਿਟੀ ਤੋਂ ਉਸ ਨੂੰ 700 ਮੈਗਾ ਹਾਈਟਜ਼ ਬੈਂਡ ਵਿੱਚੋਂ 5 ਮੈਗਾ ਹਾਈਟਜ ਬਲਾਕ ਦੀ ਵੰਡ ਕਰਨ ਦਾ ਸੁਝਾਅ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਬੀ.ਐਸ.ਐਨ.ਐਲ. ਦੇ ਡਾਇਰੈਕਟਰ ਅਨੂਪਮ ਸ੍ਰੀਵਾਸਤਵ ਨੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਪੈਕਟਰਮ ਲਈ ਉਨ੍ਹਾਂ ਨੇ ਟੈਲੀਕਾਮ ਵਿਭਾਗ ਨੂੰ ਪੱਤਰ ਲਿਖ ਦਿੱਤਾ ਗਿਆ ਹੈ।

ਅਸਲ ਵਿੱਚ 700 ਮੈਗਾ ਹਾਈਟਜ਼ ਬੈਂਡ ਦੀ ਕੀਮਤ ਜ਼ਿਆਦਾ ਹੋਣ ਕਾਰਨ ਜ਼ਿਆਦਾ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਨੇ ਇਸ ਨੂੰ ਖ਼ਰੀਦਣ ਵਿੱਚ ਰੁਚੀ ਨਹੀਂ ਦਿਖਾਈ। ਇਸ ਬੈਂਡ ਦੀ ਕੀਮਤ 11,485 ਕਰੋੜ ਰੁਪਏ ਪ੍ਰਤੀ ਮੈਗਾਹਾਈਟਜ਼ ਹੈ । ਇਸ ਕਰਕੇ ਨਿੱਜੀ ਟੈਲੀਕਾਮ ਕੰਪਨੀਆਂ ਇਸ ਦੀ ਬੋਲੀ ਤੋਂ ਪਿੱਛੇ ਰਹੀਆਂ।

ਦੂਜੇ ਪਾਸੇ ਬੀ.ਐਸ.ਐਨ.ਐਲ. ਨੇ 700 ਮੈਗਾ ਹਾਈਟਜ਼ ਬੈਂਡ ਦੀ ਉੱਚੀ ਕੀਮਤ ਨੂੰ ਖਰਾਜ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਹ ਸਪੈਕਟਰਮ ਇੱਕ ਸੰਪਤੀ ਹੋਵੇਗੀ ਤੇ ਕੰਪਨੀ ਇਸ ਨਾਲ ਦੇਸ਼ ਵਾਸੀਆਂ ਨੂੰ 4G ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਹੈ।