ਨਵੀਂ ਦਿੱਲੀ: ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਰਿਲਾਇੰਸ ਜੀਓ ਨੇ ਆਪਣੇ ਫਾਈਬਰ ਪਲਾਨ ਦਾ ਐਲਾਨ ਕਰ ਦਿੱਤਾ ਹੈ। ਜੀਓ ਫਾਈਬਰ ਦੇ ਤੁਰੰਤ ਲੌਂਚ ਤੋਂ ਬਾਅਦ ਦੇਸ਼ ਦੀ ਤਮਾਮ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਬੀਐਸਐਨਐਲ ਨੇ ਬ੍ਰਾਡਬੈਂਡ ਸਰਵਿਸ ‘ਚ ਧਮਾਕੇਦਾਰ ਇੰਟਰਨੈੱਟ ਪਲਾਨ ਲੌਂਚ ਕਰਨ ਦਾ ਐਲਾਨ ਕੀਤਾ ਹੈ। ਜੀਓ ਫਾਈਬਰ ਨੂੰ ਟੱਕਰ ਦੇਣ ਲਈ ਬੀਐਸਐਨਐਲ ਨੇ 1999 ਰੁਪਏ ਦਾ ਸਪੈਸ਼ਲ ਪੈਕ ਲੌਂਚ ਕੀਤਾ ਹੈ।

ਜੀਓ ਦੀ ਟੱਕਰ ‘ਚ ਬੀਐਸਐਨਐਲ ਯੂਜ਼ਰਸ ਨੂੰ ਹਰ ਦਿਨ 33ਜੀਬੀ ਡੇਟਾ ਮਿਲੇਗਾ। ਇਸ ਪਲਾਨ ਦੀ ਵੈਲਡਿਟੀ 30 ਦਿਨ ਹੋਵੇਗੀ। ਇਸ ‘ਚ ਯੂਜ਼ਰਸ ਨੂੰ ਕੰਪਨੀ 100mbps ਦੀ ਸਪੀਡ ਮੁਹੱਈਆ ਕਰਾਵੇਗੀ। 33 ਜੀਬੀ ਡੇਟਾ ਖ਼ਤਮ ਹੋਣ ਤੋਂ ਬਾਅਦ ਯੁਜ਼ਰਸ ਦਾ ਇੰਟਰਨੈੱਟ 4mbps ਸਪੀਡ ‘ਤੇ ਚਲੇਗਾ। ਇਸ ਪਲਾਨ ‘ਚ ਕੰਪਨੀ ਅਨਲਿਮਟਿਡ ਕਾਲਿੰਗ ਫਰੀ ਦੇ ਰਹੀ ਹੈ।

ਕੰਪਨੀ ਨੇ 1277 ਰੁਪਏ ਦਾ ਵੀ ਇੱਕ ਪਲਾਨ ਲੌਂਚ ਕੀਤਾ ਹੈ ਜਿਸ ‘ਚ 100mbps ਦੀ ਸਪੀਡ ਨਾਲ 750 ਜੀਬੀ ਡੇਟਾ ਮਿਲੇਗਾ। ਉਧਰ 2499 ਰੁਪਏ ਦੇ ਪਲਾਨ ‘ਚ ਕੰਪਨੀ ਹਰ ਦਿਨ 40 ਜੀਬੀ ਡੇਟਾ ਦੇ ਰਹੀ ਹੈ। ਕੰਪਨੀ ਨੇ 4499 ਰੁਪਏ ਤੇ 5499 ਰੁਪਏ ਦੇ ਪਲਾਨ ਵੀ ਲੌਂਚ ਕੀਤੇ ਹਨ ਜਿਨ੍ਹਾਂ ‘ਚ ਹਰ ਦਿਨ 55 ਜੀਬੀ ਤੇ 80 ਜੀਬੀ ਡੇਟਾ ਮਿਲੇਗਾ। ਕੰਪਨੀ ਨੇ 9999 ਰੁਪਏ ਦੇ ਪਲਾਨ ‘ਚ ਹਰ ਦਿਨ 120 ਜੀਬੀ ਡੇਟਾ ਆਫਰ ਕੀਤਾ ਹੈ।