ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿੱਚ ਦੇਸ਼ ਦਾ ਆਮ ਬਜਟ ਪੇਸ਼ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਵਿੱਤ ਮੰਤਰੀ ਬ੍ਰੀਫ਼ਕੇਸ ਦੀ ਬਜਾਏ, ਇੱਕ ਲਾਲ ਰੰਗ ਦੀ ਪੋਟਲੀ ਵਿੱਚ ਬਜਟ ਦੇ ਦਸਤਾਵੇਜ਼ ਲੈ ਕੇ ਆਏ। ਇਸ 'ਤੇ ਅਸ਼ੋਕ ਸਤੰਭ ਦਾ ਚਿੰਨ੍ਹ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਕਈ ਸਾਲਾਂ ਤੋਂ ਇੱਕ ਬ੍ਰੀਫ਼ਕੇਸ ਵਿੱਚ ਬਜਟ ਦੇ ਦਸਤਾਵੇਜ਼ ਲਿਆਂਦੇ ਜਾਂਦੇ ਸਨ।
ਲਾਲ ਰੰਗ ਦੀ ਇਸ ਪੋਟਲੀ ਬਾਰੇ ਮੁੱਖ ਆਰਥਕ ਸਲਾਹਕਾਰ ਕ੍ਰਿਸ਼ਣਮੂਰਤੀ ਸੁਬਰਮਣੀਅਨ ਨੇ ਟਵੀਟ ਕੀਤਾ, 'ਬ੍ਰੀਫ਼ਕੇਸ ਦੀ ਥਾਂ ਲਾਲ ਕੱਪੜੇ ਵਿੱਚ ਬਜਟ ਦੇ ਦਸਤਾਵੇਜ਼ ਰੱਖੇ ਹਨ, ਇਹ ਭਾਰਤੀ ਰਵਾਇਤ ਹੈ। ਇਹ ਪੱਛਮੀ ਵਿਚਾਰਾਂ ਦੀ ਗੁਲਾਮੀ ਤੋਂ ਸਾਡੇ ਅੱਗੇ ਵਧਣ ਦਾ ਪ੍ਰਤੀਕ ਹੈ। ਇਹ ਇੱਕ ਬਜਟ ਨਹੀਂ, ਬਲਕਿ ਇੱਕ ਵਹੀਖ਼ਾਤਾ ਹੈ।'
ਨਿਰਮਲਾ ਸੀਤਾਰਮਨ ਜਿਸ ਪੋਟਲੀ ਵਿੱਚ ਬਜਟ ਦਸਤਾਵੇਜ਼ ਲੈ ਕੇ ਰਾਸ਼ਟਰਪਤੀ ਭਵਨ ਤੋਂ ਨਿਕਲੇ, ਉਸ ਨੂੰ ਲਾਲ ਰੰਗ ਦੇ ਕੱਪੜੇ ਵਿੱਚ ਫੋਲਡ ਕਰਕੇ ਰੱਖਿਆ ਗਿਆ ਹੈ। ਇਸ ਪੋਟਲੀ 'ਤੇ ਅਸ਼ੋਕ ਸਤੰਭ ਬਣਿਆ ਹੈ ਤੇ ਮੌਲੀ ਬੰਨ੍ਹੀ ਹੋਈ ਹੈ। ਨਿਰਮਲਾ ਸੀਤਾਰਮਨ ਨੇ ਕਈ ਸਾਲਾਂ ਤੋਂ ਬ੍ਰੀਫ਼ਕੇਸ ਵਿੱਚ ਬਜਟ ਲੈ ਕੇ ਆਉਣ ਦੀ ਪਰੰਪਰਾ ਨੂੰ ਬਦਲ ਦਿੱਤਾ ਹੈ।
ਟੁੱਟੀ ਰਵਾਇਤ! ਨਿਰਮਲਾ ਨੇ ਬ੍ਰੀਫਕੇਸ ਦੀ ਥਾਂ 'ਵਹੀ ਖਾਤਾ ਬੈਗ' 'ਚ ਲਿਆਂਦਾ ਬਜਟ
ਏਬੀਪੀ ਸਾਂਝਾ
Updated at:
05 Jul 2019 11:30 AM (IST)
ਇਸ ਵਾਰ ਵਿੱਤ ਮੰਤਰੀ ਬ੍ਰੀਫ਼ਕੇਸ ਦੀ ਬਜਾਏ, ਇੱਕ ਲਾਲ ਰੰਗ ਦੀ ਪੋਟਲੀ ਵਿੱਚ ਬਜਟ ਦੇ ਦਸਤਾਵੇਜ਼ ਲੈ ਕੇ ਆਏ। ਇਸ 'ਤੇ ਅਸ਼ੋਕ ਸਤੰਭ ਦਾ ਚਿੰਨ੍ਹ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਕਈ ਸਾਲਾਂ ਤੋਂ ਇੱਕ ਬ੍ਰੀਫ਼ਕੇਸ ਵਿੱਚ ਬਜਟ ਦੇ ਦਸਤਾਵੇਜ਼ ਲਿਆਂਦੇ ਜਾਂਦੇ ਸਨ।
- - - - - - - - - Advertisement - - - - - - - - -