ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ 16 ਦਿਨਾਂ ਦੇ ਸੋਕੇ ਤੋਂ ਬਾਅਦ ਕੱਲ੍ਹ ਹਲਕੀ ਬਾਰਸ਼ ਹੋਈ, ਪਰ ਤਾਪਮਾਨ ਵਿੱਚ ਬਹੁਤ ਗਿਰਾਵਟ ਨਹੀਂ ਹੋਈ। ਹਾਲਾਂਕਿ ਅੱਜ ਦਿੱਲੀ ਅਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਕੱਲ੍ਹ ਤੋਂ ਹੀ ਦਿੱਲੀ ਵਿੱਚ ਕਾਲੇ ਬੱਦਲ ਛਾਏ ਹੋਏ ਹਨ। ਇਸ ਲਈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਜ ਮਾਨਸੂਨੀ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਬੀਤੇ ਦਿਨ ਦਿੱਲੀ ਦੇ ਬਹੁਤ ਸਾਰੇ ਖੇਤਰਾਂ ਵਿੱਚ ਕੁਝ ਸਮੇਂ ਲਈ ਬਾਰਸ਼ ਹੋਈ ਜਿਸ ਨਾਲ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਪਰ ਨਮੀ ਦਾ ਪੱਧਰ 85 ਫੀਸਦੀ ਤੱਕ ਪਹੁੰਚ ਗਿਆ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅੰਕੜਿਆਂ ਅਨੁਸਾਰ ਆਇਆਨਗਰ, ਪਾਲਮ ਤੇ ਜਫ਼ਰਪੁਰ ਵਿੱਚ ਕ੍ਰਮਵਾਰ 17 ਮਿਲੀਮੀਟਰ, 5.8 ਮਿਲੀਮੀਟਰ ਤੇ 5 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਸ਼ਹਿਰ ਦੇ ਸਭ ਤੋਂ ਵੱਧ ਅੰਕੜੇ ਦੇਣ ਵਾਲੀ ਸਫਦਰਜੰਗ ਆਬਜ਼ਰਵੇਟਰੀ 0.4 ਮਿਲੀਮੀਟਰ ਬਾਰਸ਼ ਦਰਜ ਕੀਤੀ।
ਇਸ ਦੇ ਨਾਲ ਹੀ ਗੁੜਗਾਓਂ, ਫਰੀਦਾਬਾਦ ਅਤੇ ਨੋਇਡਾ ਵਿੱਚ ਵੀਰਵਾਰ ਨੂੰ ਚੰਗਾ ਮੀਂਹ ਪਿਆ। ਅਗਲੇ 48 ਘੰਟਿਆਂ ਵਿੱਚ ਦਿੱਲੀ ਵਿਚ ਮਾਨਸੂਨ ਦੀ ਦਸਤਕ ਲਈ ਚੰਗੇ ਹਾਲਾਤ ਹਨ। ਸਕਾਈਮੇਟ ਦੇ ਅਧਿਕਾਰੀ ਪਲਾਵਤ ਨੇ ਦੱਸਿਆ ਕਿ 10 ਜੁਲਾਈ ਤੱਕ ਰੁਕ-ਰੁਕ ਕੇ ਬਾਰਸ਼ ਹੋਣ ਦੀ ਸੰਭਾਵਨਾ ਹੈ ਤੇ ਉਸ ਦੇ ਬਾਅਦ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਅੱਜ ਮਿਲ ਸਕਦੀ ਗਰਮੀ ਤੋਂ ਰਾਹਤ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਏਬੀਪੀ ਸਾਂਝਾ
Updated at:
05 Jul 2019 08:49 AM (IST)
ਕੱਲ੍ਹ ਤੋਂ ਹੀ ਦਿੱਲੀ ਵਿੱਚ ਕਾਲੇ ਬੱਦਲ ਛਾਏ ਹੋਏ ਹਨ। ਇਸ ਲਈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਜ ਮਾਨਸੂਨੀ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
- - - - - - - - - Advertisement - - - - - - - - -