ਸੀਤਾਰਮਨ ਨੇ ਕਿਹਾ ਕਿ ਹੁਣ ਦੇਸ਼ ਵਿੱਚ ਆਨ-ਲਾਈਨ ਡਿਗਰੀ ਪੱਧਰ ਦੇ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਇਸ ਦੇ ਲਈ ਸਰਕਾਰ ਜਲਦੀ ਹੀ ਨਵੀਂ ਸਿੱਖਿਆ ਨੀਤੀ ਦਾ ਐਲਾਨ ਕਰੇਗੀ। ਇਸਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਹੁਣ ਹਰ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਮੈਡੀਕਲ ਕਾਲਜ ਬਣਾਏ ਜਾਣਗੇ। ਯੰਗ ਇੰਜੀਨੀਅਰਾਂ ਨੂੰ ਇੰਟਰਨਸ਼ਿਪ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਤੋਂ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਏਸ਼ੀਅਨ ਅਤੇ ਅਫਰੀਕੀ ਦੇਸ਼ਾਂ ਵਿੱਚ ਭੇਜਿਆ ਜਾਵੇਗਾ। ਉਸੇ ਸਮੇਂ, ਦੁਨੀਆ ਦੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਭਰਾਤ ਵਿੱਚ ਪੜ੍ਹਨ ਲਈ ਬੁਲਾਇਆ ਜਾਵੇਗਾ।
ਉਨ੍ਹਾਂ ਕਿਹਾ ਸਟਡੀ ਇੰਨ ਇੰਡੀਆ ਮੁਹਿੰਮ ਚਲਾਈ ਜਾਵੇਗੀ।ਡਿਪਲੋਮਾ ਲਈ 2021 ਤੱਕ ਨਵੇਂ ਸੰਸਥਾਨ ਬਣਾਏ ਜਾਣਗੇ।ਪੀਪੀਪੀ ਮਾਡਲ ਨਾਲ ਮੈਡੀਕਲ ਕਾਲੇਜ ਬਣਾਏ ਜਾਣਗੇ।ਪੀਪੀਪੀ ਮਾਡਲ ਨਾਲ ਪੰਜ ਸਮਾਰਟ ਸੀਟੀ ਵੀ ਬਣਾਇਆਂ ਜਾਣਗੀਆਂ।ਵਿਦੇਸ਼ਾਂ ਵਿਚ ਅਧਿਆਪਕਾਂ ਅਤੇ ਨਰਸਾਂ ਦੀ ਮੰਗ ਨੂੰ ਪੂਰਾ ਕਰਨ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ।
ਵਿੱਤ ਮੰਤਰੀ ਨੇ ਨੈਸ਼ਨਲ ਪੁਲਿਸ ਯੂਨੀਵਰਸਿਟੀ, ਨੈਸ਼ਨਲ ਯੂਨੀਵਰਸਿਟੀ ਆਫ ਜੁਡੀਸ਼ੀਅਲ ਸਾਇੰਸਜ਼ ਬਣਾਉਣ ਦਾ ਪ੍ਰਸਤਾਵ ਦਿੱਤਾ। ਡਾਕਟਰਾਂ ਲਈ ਇੱਕ ਬ੍ਰਿਜ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ।
Education Loan Information:
Calculate Education Loan EMI