ਲੱਖਨਉ: ਬੁਲੰਦਸ਼ਹਿਰ 'ਚ ਪਿਛਲੇ ਸਾਲ 3 ਦਸੰਬਰ ਨੂੰ ਹਿੰਸਾ ਭੜਕੀ ਸੀ। ਜਿਸ ਦਾ ਮੁੱਖ ਆਰੋਪੀ ਅਤੇ ਬਜਰੰਗ ਦੱਲ ਦਾ ਜ਼ਿਲ੍ਹਾ ਨੇਤਾ ਯੋਗੇਸ਼ ਰਾਜ ਗ੍ਰਿਫ਼ਤਾਰ ਹੋ ਗਿਆ ਹੈ। ਹਿੰਸਾ ਦੀ ਘਟਨਾ ਤੋਂ ਇੱਕ ਮਹੀਨਾ ਬਾਅਦ ਉਹ ਪੁਲਿਸ ਦੇ ਅੜੀਕੇ ਆ ਗਿਆ ਹੈ। ਇਸ ਹਿੰਸਾ ‘ਚ ਭੀੜ ਨੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦਾ ਕਤਲ ਕੀਤਾ ਸੀ।

ਗ੍ਰਿਫ਼ਤਾਰ ਆਰੋਪੀ ਯੋਗੇਸ਼ ‘ਤੇ ਹਿੰਸਾ ਭੜਕਾਉਣ ਦਾ ਆਰੋਪ ਹੈ। ਉਸ ਨੂੰ ਪੁਲਿਸ ਨੇ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਯੋਗੇਸ਼ ਦੀ ਗ੍ਰਿਫ਼ਤਾਰੀ ਦਾ ਖ਼ੁਲਾਸਾ ਤਾਂ ਨਹੀਂ ਕੀਤਾ ਪਰ ਐਸਐਸਪੀ ਉਸ ਦੀ ਗ੍ਰਿਫ਼ਤਾਰੀ ਕਰਕੇ ਪ੍ਰੈਸ ਕਾਨਫ੍ਰੰਸ ਜ਼ਰੂਰ ਕਰ ਸਕਦੇ ਹਨ।

ਪੁਲਿਸ ਮੁਤਾਬਕ ਸੋਮਵਾਰ ਤਕ ਇਸ ਮਾਮਲੇ ‘ਚ ਆਰੋਪੀਆਂ ਦੀ ਗਿਣਤੀ 30 ਤਕ ਹੋ ਗਈ ਸੀ। ਇਸ ਮਾਮਲੇ ‘ਚ 18 ਦਸੰਬਰ 2018 ਨੂੰ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਲ੍ਹੇ ਦੇ ਮਹਵਾ ਪਿੰਡ ਕੋਲ ਖੇਤਾਂ ‘ਚ ਮ੍ਰਿਤ ਗਾਂ ਮਿਲਣ ਨਾਲ ਹਿੰਸਾ ਭੜਕੀ ਸੀ।