ਵਾਰਾਣਸੀ: ਸ਼ਨੀਵਾਰ ਰਾਤ ਪੀਐਮ ਮੋਦੀ ਆਪਣੇ ਸੰਸਦੀ ਇਲਾਕੇ ਵਿੱਚ ਵਿਕਾਸ ਦੀ ਹਕੀਕਤ ਜਾਣਨ ਲਈ ਸੜਕ ’ਤੇ ਉੱਤਰੇ ਸੀ। ਅਚਾਨਕ ਦੋ ਸਾਨ੍ਹਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਦਰਅਸਲ ਵਾਰਾਣਸੀ ਦੇ ਕੈਂਟ ਖੇਤਰ ਵਿੱਚ ਦੋ ਸਾਨ੍ਹ ਆਪਸ ਵਿੱਚ ਲੜਦੇ-ਲੜਦੇ ਉਨ੍ਹਾਂ ਦੇ ਕਾਫਲੇ ਦੇ ਅੱਗੇ ਪਹੁੰਚ ਗਏ ਜਿਸ ਕਰਕੇ ਪੀਐਮ ਦੇ ਕਾਫਲੇ ਨੂੰ ਰੁਕਣ ਲਈ ਮਜਬੂਰ ਹੋਣਾ ਪਿਆ।
ਕਾਸ਼ੀ ਦੀਆਂ ਸੜਕਾਂ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਵਿੱਚ ਲੋਕਾਂ ਨੇ ‘ਹਰ ਹਰ ਮਹਾਂਦੇਵ’ ਤੇ ‘ਹਰ ਹਰ ਮੋਦੀ’ ਦੇ ਨਾਅਰੇ ਲਾਏ। ਪੀਐਮ ਮੋਦੀ ਦਾ ਦੌਰਾ ਲਗਪਗ 1 ਘੰਟੇ ਕਰ ਚੱਲਿਆ।
ਇਸੇ ਦੌਰਾਨ ਦੋ ਸਾਨ੍ਹ ਆਪਸ ਵਿੱਚ ਲੜਦੇ-ਲੜਦੇ ਠੀਕ ਮੋਦੀ ਦੀ ਗੱਡੀ ਅੱਗੇ ਆ ਗਏ। ਇਸ ਪਿੱਛੋਂ ਪੀਐਮ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਹੱਥਾਂ ਵਿੱਚ ਡੰਡੇ ਫੜ੍ਹ ਪੁਲਿਸ ਮੁਲਾਜ਼ਮ ਦੋਵਾਂ ਸਾਨ੍ਹਾਂ ਨੂੰ ਛੁਡਾਉਣ ਵਿੱਚ ਜੁਟ ਗਏ। ਇਸੇ ਦੌਰਾਨ ਪ੍ਰਧਾਨ ਮੰਤਰੀ ਦਾ ਕਾਫਲਾ ਤਾਂ ਪਾਸਿਓਂ ਦੀ ਲੰਘ ਗਿਆ ਪਰ ਸਾਨ੍ਹਾਂ ਦਾ ਘੋਲ ਉਸੇ ਤਰ੍ਹਾਂ ਜਾਰੀ ਰਿਹਾ।