ਨਵੀਂ ਦਿੱਲੀ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੇ ਸਿਵਲ ਸੇਵਾ ਦੀ ਪ੍ਰੀਲਿਮੀਨਰੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਇਹ ਪ੍ਰੀਖਿਆ 3 ਜੂਨ ਨੂੰ ਲਈ ਗਈ ਸੀ। ਇਸ ਦਾ ਨਤੀਜਾ ਯੂਪੀਐਸਸੀ ਦੀ ਵੈਬਸਾਈਟ upsc.gov.in ’ਤੇ ਵੇਖਿਆ ਜਾ ਸਕਦਾ ਹੈ।
ਯੂਪੀਐਸਸੀ ਵੱਲੋਂ ਜਾਰੀ ਬਿਆਨ ਵਿੱਚ ਪ੍ਰਿਲਿਮਨਰੀ ਪ੍ਰੀਖਿਆ ਵਿੱਚ ਸਫਲ ਰਹੇ ਉਮੀਦਵਾਰਾਂ ਨੂੰ ਮੇਨ ਪ੍ਰੀਖਿਆ ਲਈ ਅਰਜ਼ੀਆਂ ਦੇਣ ਲਈ ਕਿਹਾ ਗਿਆ ਹੈ। ਇਸ ਲਈ ਉਨ੍ਹਾਂ ਨੂੰ ਆਨਲਾਈਨ ਡੀਏਐਫ ਭਰਨ ਤੋਂ ਪਹਿਲਾਂ ਯੂਪੀਐਸਸੀ ਦੀ ਵੈਬਸਾਈਟ ’ਤੇ ਖ਼ੁਦ ਨੂੰ ਰਜਿਸਟਰ ਕਰਨਾ ਪਏਗਾ।
ਯੂਪੀਐਸਸੀ ਮੁਤਾਬਕ ਮੇਨ ਪ੍ਰੀਖਿਆ ਲਈ ਟਾਈਮ ਟੇਬਲ ਦੇ ਨਾਲ ਈ-ਪ੍ਰਵੇਸ਼ ਪੱਤਰ ਯੂਪੀਐਸਸੀ ਦੀ ਵੈਬਸਾਈਟ ’ਤੇ ਪ੍ਰੀਖਿਆ ਤੋਂ ਤਿੰਨ ਹਫ਼ਤੇ ਪਹਿਲਾਂ ਅਪਲੋਡ ਕੀਤੇ ਜਾਣਗੇ।