ਚੰਡੀਗੜ੍ਹ: ਕਸਬਾ ਭਰੇੜੀ ਵਿੱਚ ਇੱਕ ਲਾਵਾਰਿਸ ਬੈਲ ਘਰ ਦੀ ਦੂਜੀ ਮੰਜ਼ਲ ਦੀ ਛੱਤ 'ਤੇ ਚੜ੍ਹ ਗਿਆ। ਸਥਾਨਕ ਲੋਕਾਂ ਨੇ ਬੜੀ ਸੂਝ-ਬੂਝ ਤੇ ਮਸ਼ੱਕਤ ਨਾਲ ਉਸ ਨੂੰ ਹੇਠਾਂ ਲਾਹਿਆ। ਘਟਨਾ ਭਰੇੜੀ ਕਸਬੇ ਦੇ ਹੇਠਲੇ ਚੌਕ ਦੀ ਹੈ। ਹਾਸਲ ਜਾਣਕਾਰੀ ਮੁਤਾਬਕ ਝਾੜੀਆਂ ਵਿੱਚੋਂ ਹੁੰਦਾ ਹੋਇਆ ਲਾਵਾਰਿਸ ਸਾਨ੍ਹ ਅਚਾਨਕ ਘਰ ਦੀ ਛੱਤ 'ਤੇ ਪਹੁੰਚ ਗਿਆ। ਉਸ ਨੂੰ ਵੇਖਣ ਲਈ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਕੋਈ ਵੀ ਉਸ ਨੂੰ ਸਹੀ-ਸਲਾਮਤ ਹੇਠਾਂ ਉਤਾਰਨ ਦੀ ਹਿੰਮਤ ਨਹੀਂ ਕਰ ਪਾ ਰਿਹਾ ਸੀ। ਸਾਰੇ ਡਰ ਰਹੇ ਸੀ ਕਿ ਕਿਤੇ ਬੈਲ ਮਰ ਹੀ ਨਾ ਜਾਏ। ਇਸ ਪਿੱਛੋਂ ਕੁਝ ਸਥਾਨਕ ਦੁਕਾਨਦਾਰਾਂ ਨੇ ਹਿੰਮਤ ਕਰਕੇ ਲਾਵਾਰਿਸ ਬੈਲ ਨੂੰ ਇੱਕ ਪਾਸਿਓਂ ਘੇਰ ਕੇ ਝਾੜੀਆਂ ਵੱਲੋਂ ਹੇਠਾਂ ਲਾਹਿਆ। ਦੱਸਿਆ ਜਾਂਦਾ ਹੈ ਕਿ ਹੇਠਾਂ ਉਤਾਰਨ ਲੱਗਿਆਂ ਬੈਲ ਨੂੰ ਕੋਈ ਸੱਟ-ਪਿੱਟ ਨਹੀਂ ਲੱਗੀ।