ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਤੇ ਲੌਕਡਾਊਨ ਨੇ ਹਰ ਇਕ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਬੰਬਲ ਡੇਟਿੰਗ ਐਪ ਦੀ ਤਾਜ਼ਾ ਰਿਪੋਰਟ ਮੁਤਾਬਕ ਅਮਰੀਕਾ, ਯੂਕੇ, ਆਸਟਰੇਲੀਆ ਤੇ ਕੈਨੇਡਾ ਦੇ ਮੁਕਾਬਲੇ ਸਭ ਤੋਂ ਵੱਧ 34 ਫੀਸਦ ਭਾਰਤੀਆਂ ਨੇ ਜਵਾਬ ਦਿੱਤਾ ਕਿ ਉਹ ਸੈਕਸ ਦੀ ਭਾਲ ਲਈ ਜ਼ਿਆਦਾ ਖੁੱਲ੍ਹੇ ਹਨ।
ਇਹ ਜਾਣਕਾਰੀ ਜੁਲਾਈ 'ਚ ਆਸਟਰੇਲੀਆ, ਯੂਐਸ, ਯੂਕੇ, ਕੈਨੇਡਾ ਤੇ ਭਾਰਤ 'ਚ ਬੰਬਲ ਐਪ ਤੇ ਕੀਤੇ ਇਕ ਸਰਵੇਖਣ 'ਚ ਦਿੱਤੀ ਗਈ ਹੈ। ਬੰਬਲ ਤੇ YouGov ਵੱਲੋਂ ਦੇਸ਼-ਵਿਆਪੀ ਸਰਵੇਖਣ ਕਰਵਾਇਆ ਗਿਆ ਜਿਸ 'ਚ ਭਾਰਤ ਭਰ 'ਚ 2003 'ਚ ਇਕੱਲੇ ਬਾਲਗਾਂ ਦੇ ਨਮੂਨੇ ਲਏ ਗਏ ਸਨ।
ਸਰਵੇਖਣ ਦੇ ਮੁਤਾਬਕ ਕਰੀਬ 65 ਫੀਸਦ ਭਾਰਤੀਆਂ ਦਾ ਦਾਅਵਾ ਹੈ ਕਿ ਮਹਾਂਮਾਰੀ ਨੇਲਿੰਗ ਤੇ ਨੇੜਤਾ ਪ੍ਰਤੀ ਉਨ੍ਹਾਂ ਦੀ ਪਹੁੰਚ ਬਦਲ ਦਿੱਤੀ ਹੈ। ਸਰਵੇਖਣ 'ਚ 37 ਫੀਸਦ ਲੋਕਾਂ ਨੇ ਦਾਅਵਾ ਕੀਤਾ ਕਿ ਉਹ ਆਪਣੀਆਂ ਸੀਮਾਵਾਂ ਤੇ ਇੱਛਾਵਾਂ ਨੂੰ ਕਿਸੇ ਨਾਲ ਸਾਂਝਾ ਕਰਨ ਲਈ ਕਾਫੀ ਖੁੱਲ੍ਹੇ ਹੋਏ ਹਨ। ਜਿਸ ਨਾਲ ਉਹ ਇਸ ਸਮੇਂ ਡੇਟਿੰਗ ਕਰ ਰਹੇ ਹਨ।
ਮਾਰਚ ਵਿਚ ਭਾਰਤ 'ਚ ਦੂਜੀ ਲਹਿਰ ਆਉਣ ਤੋਂ ਬਾਅਦ ਲੌਕਡਾਊਨ 'ਚ 33 ਫੀਸਦ ਲੋਕਾਂ ਨੇ ਡੇਟਿੰਗ ਐਪ 'ਤੇ ਮਿਲੇ ਲੋਕਾਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਬੰਬਲ ਤੇ ਸਰਵੇਖਣ ਕੀਤੇ ਗਏ ਕਰੀਬ 47 ਫੀਸਦ ਭਾਰਤੀਆਂ ਨੇ ਕਿਹਾ ਕਿ ਉਹ ਜਿਨਸੀ ਸਾਥੀ (Sexual Partner) ਤੋਂ ਜੋ ਚਾਹੁੰਦੇ ਹਨ ਉਸ ਪ੍ਰਤੀ ਆਤਮ-ਵਿਸ਼ਵਾਸ ਨਾਲ ਆਪਣੀ ਲੋੜ ਦੱਸ ਸਕਦੇ ਹਨ, ਕਿਉਂਕਿ ਬੰਬਲ ਐਪ ਤੇ ਉਨ੍ਹਾਂ ਨੂੰ ਐਕਸਪੈਰੀਮੈਂਟ ਕਰਨ ਦਾ ਮੌਕਾ ਮਿਲਿਆ। ਸਰਵੇਖਣ 'ਚ 60 ਫੀਸਦ ਭਾਰਤੀ ਬੰਬਲ ਉਪਭੋਗਤਾਵਾਂ ਨੇ ਕਿਹਾ ਕਿ ਉਹ ਲੌਕਡਾਊਨ ਪਾਬੰਦੀਆਂ ਖੁੱਲ੍ਹਣ ਤੋਂ ਬਾਅਦ ਉਨ੍ਹਾਂ ਨੂੰ ਸੈਕਸੂਅਲੀ ਹੋਰ ਜ਼ਿਆਦਾ ਐਕਟਿਵ ਹੋਣ 'ਚ ਸੌਖ ਮਹਿਸੂਸ ਹੋਈ।
ਇਹ ਵੀ ਪੜ੍ਹੋ: Coronavirus Update: ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 22,431 ਨਵੇਂ ਕੇਸ, 318 ਨੇ ਤੋੜਿਆ ਦਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/