ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਕਾਰਜਕਾਲ ਵਿੱਚ ਕਈ ਚੰਗੇ ਕੰਮ ਕਰਨ ਦੇ ਦਾਅਵੇ ਕੀਤੇ ਹਨ ਪਰ ਫਿਰ ਵੀ ਆਮ ਜਨਤਾ ਮੋਦੀ ਸਰਕਾਰ ਤੋਂ ਖੁਸ਼ ਨਹੀਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੱਤਾ ਸੰਭਾਲੇ ਸੱਤ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ। 30 ਮਈ 2019 ਨੂੰ ਮੋਦੀ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ।
ਨਰੇਂਦਰ ਮੋਦੀ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਚੋਣਾਵੀਂ ਰੈਲੀਆਂ ਵਿਚ ਜਿਨ੍ਹਾਂ ਵੱਡੇ ਵਾਅਦਿਆਂ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ ਸੀ, ਉਨ੍ਹਾਂ ਵਿਚ ਕਈ ਵਾਅਦਿਆਂ ਨੂੰ ਪੂਰਾ ਕਰਨ ਵਿਚ ਸਰਕਾਰ ਅਸਫਲ ਰਹੀ ਐ। ਮਹਿੰਗਾਈ ਨੂੰ ਘੱਟ ਕਰਨ ਦਾ ਮੁੱਦਾ ਇਨ੍ਹਾਂ ਸਭ ਤੋਂ ਪ੍ਰਮੁੱਖ ਮੁੱਦਿਆਂ ਵਿਚੋਂ ਇਕ ਐ। ਅੱਜ ਤਹਾਨੂੰ ਦੱਸਦੇ ਹਾਂ ਕਿ ਮੋਦੀ ਕਾਰਜਕਾਲ 'ਚ ਤੇਲ ਦੀਆਂ ਕੀਮਤਾਂ 'ਚ ਕਿੰਨਾ ਵਾਧਾ ਹੋਇਆ।
7 ਸਾਲਾਂ ‘ਚ ਕਿੰਨਾ ਵਧਿਆ ਪੈਟਰੋਲ ਦਾ ਰੇਟ
ਅਪ੍ਰੈਲ 2014 ਵਿਚ ਪੈਟਰੋਲ ਦੀ ਕੀਮਤ 72.26 ਰੁਪਏ ਸੀ
ਮਈ 2019 ਵਿਚ ਪੈਟਰੋਲ ਦੀ ਕੀਮਤ 73.46 ਰੁਪਏ ਪ੍ਰਤੀ ਲੀਟਰ ਸੀ
ਅਕਤੂਬਰ 2021 ਤੱਕ ਆਉਂਦਿਆਂ ਕੀਮਤ 114 ਤੱਕ ਪਹੁੰਚ ਗਈ
ਯਾਨੀ 7 ਸਾਲਾਂ ਵਿਚ ਪੈਟਰੋਲ ਦੀ ਕੀਮਤ 42 ਰੁਪਏ ਵਧੀ
ਪੈਟਰੋਲ ਦੀ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਤੋਂ ਵੀ ਲੋਕ ਦੁਖੀ ਹਨ। 7 ਸਾਲਾਂ ਵਿਚ ਪੈਟਰੋਲ ਦੀ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਨੇ ਵੀ ਰਿਕਾਰਡ ਤੋੜੇ ਹਨ।
7 ਸਾਲਾਂ ’ਚ ਕਿੰਨਾ ਵਧਿਆ ਡੀਜ਼ਲ ਦਾ ਰੇਟ
ਅਪ੍ਰੈਲ 2014 ਵਿਚ ਡੀਜ਼ਲ ਦੀ ਕੀਮਤ 55.48 ਰੁਪਏ ਪ੍ਰਤੀ ਲੀਟਰ
ਅਪ੍ਰੈਲ 2019 ਵਿਚ ਡੀਜ਼ਲ ਦੀ ਕੀਮਤ 66 ਰੁਪਏ ਪ੍ਰਤੀ ਲੀਟਰ
ਅਕਤੂਬਰ 2021 ਵਿਚ ਡੀਜ਼ਲ ਦੀ ਕੀਮਤ 91 ਰੁਪਏ ਪ੍ਰਤੀ ਲੀਟਰ
ਕਰੂਡ ਔਇਲ ਦੀ ਕੀਮਤ
ਕਰੂਡ ਔਇਲ ਦੀ ਕੀਮਤ ਮਈ 2014 ਵਿਚ 102 ਡੌਲਰ ਪ੍ਰਤੀ ਬੈਰਲ
ਮਈ 2019 ਨੂੰ ਕਰੂਡ ਔਇਲ 57 ਡੌਲਰ ਪ੍ਰਤੀ ਬੈਰਲ ਪਹੁੰਚ ਗਿਆ
ਅਕਤੂਬਰ 2021 ਵਿਚ ਕਰੂਡ ਔਇਲ ਦੀ ਕੀਮਤ 81 ਡੌਲਰ ਪ੍ਰਤੀ ਬੈਰਲ
ਮਨਮੋਹਨ ਸਰਕਾਰ ਵੇਲੇ 100 ਡੌਲਰ ਪ੍ਰਤੀ ਬੈਰਲ ਹੋਣ ਤੇ ਕੀਮਤ 75 ਰੁਪਏ ਨਹੀਂ ਟੱਪੀ
ਨਰੇਂਦਰ ਮੋਦੀ ਸਰਕਾਰ ਵੇਲੇ ਕੀਮਤ ਅਸਮਾਨੀ ਛੂਹ ਰਹੀ ਐ
2014 ਤੋਂ ਲੈ ਕੇ 2021 ਤੱਕ ਰਸੋਈ ਦਾ ਬਜਟ ਕਿਵੇਂ LPG ਨੇ ਵਿਗਾੜ ਦਿੱਤਾ ਇਹ ਵੀ ਅੰਕੜੇ ਬਾਖੂਬੀ ਦੱਸਦੇ ਹਨ।
ਦੁੱਗਣੇ ਹੋ ਗਏ ਸਿਲੰਡਰ ਦੇ ਰੇਟ
ਮਾਰਚ 2014 ਅਕਤੂਬਰ 2021
410 ਰੁਪਏ 911 ਰੁਪਏ
ਜਿਸ ਤਰ੍ਹਾਂ ਮਹਿੰਗਾਈ ਵੱਧ ਰਹੀ ਹੈ। ਲੋਕ ਪ੍ਰੇਸ਼ਾਨ ਹੋ ਰਹੇ ਹਨ। ਲੱਗਦਾ ਨਹੀਂ ਲੋਕਾਂ ਦੇ ਅੱਛੇ ਦਿਨ ਆਉਣਗੇ। ਹਾਲਾਂਕਿ ਮੋਦੀ ਸਰਕਾਰ ਅਜੇ ਵੀ ਦਾਅਵੇ ਇਹ ਕਰਦੀ ਹੈ ਕਿ ਉਨ੍ਹਾਂ ਨੇ ਆਮ ਜਨਤਾ ਲਈ ਬਹੁਤ ਵਿਕਾਸ ਕਾਰਜ ਕੀਤੇ ਹਨ। ਪਰ ਸਵਾਲ ਇਹ ਹੈ ਕਿ ਜਦੋਂ ਆਮ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਐਨੀਆਂ ਮਹਿੰਗੀਆਂ ਹੋ ਰਹੀਆਂ ਹਨ ਤਾਂ ਵਿਕਾਸ ਕਿਸ ਦੇ ਨਾਂਅ 'ਤੇ ਕੀਤਾ ਜਾ ਰਿਹਾ ਹੈ?