ਮੁੰਬਈ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਖ਼ਿਲਾਫ਼ ਮੁੰਬਈ ਵਿੱਚ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਖ਼ਿਲਾਫ਼ ਇਹ ਸ਼ਿਕਾਇਤ ਭਾਜਪਾ ਪਾਰਟੀ ਦੇ ਆਗੂ ਨੇ ਕੀਤੀ ਹੈ। ਮਮਤਾ ਬੈਨਰਜੀ 'ਤੇ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਦਾ ਦੋਸ਼ ਹੈ।
ਦਰਅਸਲ, ਉਹ ਬੁੱਧਵਾਰ ਨੂੰ ਮੁੰਬਈ ਦੌਰੇ 'ਤੇ ਸੀ, ਇਸ ਦੌਰਾਨ ਜਦੋਂ ਰਾਸ਼ਟਰੀ ਗੀਤ ਸ਼ੁਰੂ ਕੀਤਾ ਗਿਆ ਤਾਂ ਇਸ ਦੌਰਾਨ ਉਹ ਕੁਰਸੀ 'ਤੇ ਬੈਠੀ ਨਜ਼ਰ ਆਈ, ਪਰ ਬਾਅਦ 'ਚ ਉਹ ਉੱਠ ਗਈ।
ਦੱਸ ਦੇਈਏ ਕਿ ਮੁੰਬਈ 'ਚ ਪ੍ਰੈੱਸ ਕਾਨਫਰੰਸ ਦੌਰਾਨ ਮਮਤਾ ਦਾ ਇੱਕ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਉਹ ਰਾਸ਼ਟਰੀ ਗੀਤ ਸ਼ੁਰੂ ਕਰਨ ਤੋਂ ਕੁਝ ਸੈਕਿੰਡ ਬਾਅਦ ਕੁਰਸੀ ਤੋਂ ਉੱਠਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ 'ਦ੍ਰਵਿੜ ਉਤਕਲ ਬੈਂਗ' ਤੋਂ ਬਾਅਦ ਉਹ ਜੈ ਮਹਾਰਾਸ਼ਟਰ, ਜੈ ਬਿਹਾਰ ਅਤੇ ਜੈ ਭਾਰਤ ਬੋਲ ਕੇ ਰਾਸ਼ਟਰੀ ਗੀਤ ਗਾਉਣਾ ਬੰਦ ਕਰ ਦਿੰਦੀ ਹੈ।
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੇਂਦਰ ਸਰਕਾਰ ਨੂੰ ਘੇਰਨ ਲਈ ਕਾਫੀ ਦੌਰੇ ਕਰ ਰਹੀ ਹੈ। ਉਹ ਦੇਸ਼ ਦੀਆਂ ਮੁੱਖ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨਾਲ ਵੀ ਮੁਲਾਕਾਤ ਕਰ ਰਹੀ ਹੈ। ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਮਮਤਾ ਦੀਦੀ ਅਜਿਹਾ ਆਪਣੀ ਪਾਰਟੀ ਅਤੇ ਰਾਸ਼ਟਰੀ ਪੱਧਰ 'ਤੇ ਆਪਣੇ ਅਕਸ ਦਾ ਵਿਸਥਾਰ ਕਰਨ ਲਈ ਕਰ ਰਹੀ ਹੈ। ਇਸ ਦੇ ਨਾਲ ਹੀ ਮਮਤਾ ਬੈਨਰਜੀ ਇਸ ਕਵਾਇਦ ਨਾਲ ਕਾਂਗਰਸ ਮੁਕਤ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਵਿੱਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ: Mission Punjab: ਦਿੱਲੀ ਦਰਬਾਰ 'ਚ ਕਾਂਗਰਸ ਦਾ ‘ਮਿਸ਼ਨ ਪੰਜਾਬ’ ਤਿਆਰ, ਰਾਹੁਲ ਨੇ ਲਾਇਆ ਚੰਨੀ, ਸਿੱਧੂ ਤੇ ਜਾਖੜ ਨੂੰ ਜੋਸ਼ ਦਾ ਟੀਕਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/