ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਾਰਾ 370 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਬਿੱਲ ਦਾ ਕਸ਼ਮੀਰ ਵਿੱਚ ਜਾਰੀ ਅੱਤਵਾਦ ਨੂੰ ਰੋਕਣ ਨਾਲ ਕੋਈ ਲੈਣ-ਦੇਣ ਨਹੀਂ। ਉਹ ਬੀਤੇ ਕੱਲ੍ਹ ਵੀ ਕੇਂਦਰ ਵਿੱਚ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਖ਼ਿਲਾਫ਼ਤ ਕਰ ਚੁੱਕੇ ਹਨ।
ਮੰਗਲਵਾਰ ਨੂੰ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਫ਼ੈਸਲਾ ਹੈ। ਇਹ ਸਰਕਾਰ ਦਾ ਸੰਵਿਧਾਨਕ ਹੱਕ ਹੈ। ਕੈਪਟਨ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਵਿੱਚ ਬਦਲਣ ਦਾ ਅੱਤਵਾਦ ਦਾ ਕੋਈ ਲੈਣ-ਦੇਣ ਹੀ ਨਹੀਂ।
ਕੈਪਟਨ ਨੇ ਕਿਹਾ ਕਿ ਅੱਤਵਾਦ ਨਾਲ ਸੁਰੱਖਿਆ ਏਜੰਸੀਆਂ ਪਹਿਲਾਂ ਹੀ ਨਜਿੱਠ ਰਹੀਆਂ ਹਨ। ਕੈਪਟਨ ਨੇ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਕਰਤਾਰਪੁਰ ਦੇ ਕੌਰੀਡੋਰ 'ਤੇ ਕੋਈ ਅਸਰ ਨਹੀਂ ਪਵੇਗਾ। ਕਰਤਾਰਪੁਰ ਦਾ ਲਾਂਘਾ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਤਕ ਖੁੱਲ੍ਹੇਗਾ, ਜਿਸ ਉੱਤੇ ਇਸ ਫੈਸਲੇ ਦਾ ਕੋਈ ਅਸਰ ਨਹੀਂ ਹੋਵੇਗਾ।
Election Results 2024
(Source: ECI/ABP News/ABP Majha)
ਕੈਪਟਨ ਦਾ ਮੋਦੀ ਨੂੰ ਸਵਾਲ: ਧਾਰਾ 370 ਹਟਾਉਣ ਨਾਲ ਅੱਤਵਾਦ ਕਿਵੇਂ ਰੁਕੇਗਾ?
ਏਬੀਪੀ ਸਾਂਝਾ
Updated at:
06 Aug 2019 02:03 PM (IST)
ਮੰਗਲਵਾਰ ਨੂੰ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਫ਼ੈਸਲਾ ਹੈ। ਇਹ ਸਰਕਾਰ ਦਾ ਸੰਵਿਧਾਨਕ ਹੱਕ ਹੈ। ਕੈਪਟਨ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਵਿੱਚ ਬਦਲਣ ਦਾ ਅੱਤਵਾਦ ਦਾ ਕੋਈ ਲੈਣ-ਦੇਣ ਹੀ ਨਹੀਂ।
- - - - - - - - - Advertisement - - - - - - - - -