ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪੁਲਿਸ ਦੀ ਸਲਾਹ ਮਗਰੋਂ ਹੁਣ ਰਾਜਘਾਟ ਦੀ ਥਾਂ 'ਤੇ ਜੰਤਰ ਮੰਤਰ ਵਿਖੇ ਧਰਨਾ ਦੇਣਗੇ। ਕੈਪਟਨ ਅਮਰਿੰਦਰ ਸਿੰਘ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਰਾਜਘਾਟ ਵਿਖੇ ਸਰਧਾਂਜਲੀ ਵਿਖੇ ਦੇਣ ਤੋਂ ਬਾਅਦ ਜੰਤਰ ਮੰਤਰ ਜਾਣਗੇ।


ਮੁੱਖ ਮੰਤਰੀ ਨੇ ਮੰਗਲਵਾਰ ਐਲਾਨ ਕੀਤਾ ਸੀ ਕਿ ਇਹ ਬੁੱਧਵਾਰ ਨੂੰ ਰਾਜਘਾਟ ਵਿਖੇ ਕਾਂਗਰਸੀ ਵਿਧਾਇਕਾਂ ਦੇ ਧਰਨੇ ਦੀ ਅਗਵਾਈ ਕਰਨਗੇ। ਕਿਸਾਨ ਅੰਦੋਲਨ ਕਾਰਨ ਕੇਂਦਰ ਵੱਲੋਂ ਮਾਲ ਗੱਡੀਆਂ ਨੂੰ ਮਨਜੂਰੀ ਦੇਣ ਤੋਂ ਇਨਕਾਰ ਕਰਨ 'ਤੇ ਸੂਬੇ 'ਚ ਬਿਜਲੀ ਸੰਕਟ ਤੇ ਜ਼ਰੂਰੀ ਸਪਲਾਈ ਦੇ ਹਾਲਾਤਾਂ ਨੂੰ ਉਜਾਗਰ ਕਰਨਗੇ।


ਸ਼ਰਾਬ ਤਸਕਰੀ ਰੋਕਣ ਲਈ ਕੈਪਟਨ ਨੂੰ ਦੱਸੀ ਇਹ ਤਰਕੀਬ, ਪਿਆਕੜਾਂ ਦੇ ਵੀ ਹੋਣਗੇ ਵਾਰੇ-ਨਿਆਰੇ


ਕੈਪਟਨ ਨੇ ਕਿਹਾ ਸੀ ਪੰਜਾਬ 'ਚ ਮਾਲ ਗੱਡੀਆਂ ਦੀ ਆਮਦ ਰੋਕਣ ਕਾਰਨ ਪੰਜਾਬ 'ਚ ਕੋਲਾ, ਯੂਰੀਆ ਤੇ ਡੀਏਪੀ ਸਮੇਤ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਖਤਮ ਹੋ ਚੁੱਕੀ ਹੈ। ਇਸ ਕਾਰਨ ਉਨ੍ਹਾਂ ਧਰਨਾ ਦੇਣ ਦਾ ਫੈਸਲਾ ਲਿਆ ਸੀ। ਕੈਪਟਨ ਨੇ ਕਿਹਾ ਦਿੱਲੀ 'ਚ ਧਾਰਾ 144 ਲਾਗੂ ਹੈ ਇਸ ਲਈ ਪਾਰਟੀ ਦੇ ਵਿਧਾਇਕ ਚਾਰ ਬੈਚ ਬਣਾ ਕੇ ਧਰਨੇ ਵਾਲੀ ਥਾਂ 'ਤੇ ਜਾਣਗੇ ਤੇ ਉਹ ਪਹਿਲੇ ਬੈਚ ਦੀ ਅਗਵਾਈ ਕਰਨਗੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ