ਘਰ ਦੀ ਦਿਖ ਹੋਰ ਵੀ ਖੂਬਸੂਰਤ ਬਣਾਉਣ ਲਈ ਫੁੱਲ ਬੂਟੇ ਲਾਉਣੇ ਬਹੁਤ ਜ਼ਰੂਰੀ ਹਨ। ਘਰ ਦੀ ਸਜਾਵਟ ਲਈ ਇਨਡੋਰ ਤੇ ਆਊਟਡੋਰ ਕਈ ਤਰ੍ਹਾਂ ਦੇ ਬੂਟੇ ਮਿਲ ਜਾਂਦੇ ਹਨ। ਪਰ ਕਈ ਬੂਟੇ ਅਜਿਹੇ ਹੁੰਦੇ ਹਨ ਜਿੰਨਾਂ ਨੂੰ ਪੈਸਿਆਂ ਦੇ ਬੂਟੇ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।


ਵਾਸਤੂ ਸ਼ਾਸਤਰ 'ਚ ਅਜਿਹੇ ਕਈ ਬੂਟਿਆਂ ਦਾ ਜ਼ਿਕਰ ਹੈ। ਜਿਵੇਂ ਧੰਨ, ਵਾਧਾ ਤੇ ਆਰਥਿਕ ਸੰਪੰਨਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਨ੍ਹਾਂ 'ਚ ਕਈ ਤਰ੍ਹਾਂ ਦੇ ਬੂਟੇ ਸ਼ਾਮਲ ਹਨ।


ਮਨੀ ਪਲਾਂਟ: ਅਜੋਕੇ ਦੌਰ 'ਚ ਕਰੀਬ ਹਰ ਘਰ 'ਚ ਮਨੀ ਪਲਾਂਟ ਜ਼ਰੂਰ ਹੁੰਦਾ ਹੈ। ਇਹ ਦੇਖਣ 'ਚ ਕਾਫੀ ਖੂਬਸੂਰਤ ਲੱਗਦਾ ਹੈ। ਇਸ ਬੂਟੇ ਨੂੰ ਆਰਥਿਕ ਖੁਸ਼ਹਾਲੀ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਕਹਿੰਦੇ ਹਨ ਘਰ 'ਚ ਇਹ ਬੂਟਾ ਲਾਉਣ ਨਾਲ ਪੈਸਿਆਂ ਦੀ ਕਮੀ ਨਹੀਂ ਰਹਿੰਦੀ।


ਸ਼ਮੀ ਦਾ ਦਰੱਖਤ: ਵਾਸਤੂ ਜ਼ਰੀਏ ਸ਼ਮੀ ਦਾ ਦਰੱਖਤ ਵੀ ਕਾਫੀ ਚੰਗਾ ਮੰਨਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ 'ਚ ਵੀ ਇਸ ਪੌਦੇ ਦਾ ਖਾਸ ਮਹੱਤਵ ਹੈ। ਸ਼ਮੀ ਦਾ ਫੁੱਲ ਸ਼ੰਕਰ ਜੀ ਨੂੰ ਸਭ ਤੋਂ ਜ਼ਿਆਦਾ ਪਿਆਰਾ ਹੈ। ਕਹਿੰਦੇ ਹਨ ਸ਼ਿਵ ਜੀ 'ਤੇ ਇਹ ਚੜ੍ਹਾਉਣ ਨਾਲ ਸੁੱਖ-ਸਮ੍ਰਿੱਧੀ ਆਉਂਦੀ ਹੈ। ਇਸਲਈ ਇਸ ਨੂੰ ਪੈਸਿਆਂ ਦਾ ਦਰੱਖਤ ਵੀ ਕਿਹਾ ਜਾਂਦਾ ਹੈ।


ਮੁਸ਼ਕਿਲ ਦੌਰ 'ਚੋਂ ਗੁਜ਼ਰ ਰਿਹਾ ਪੰਜਾਬ, ਕੈਪਟਨ ਲਈ ਵੱਡੀ ਚੁਣੌਤੀ !


ਮਨੀ ਟ੍ਰੀ: ਇਹ ਅਮਰੀਕਨ ਪੌਦਾ ਹੈ। ਜਿਸਦਾ ਵਾਸਤੂ 'ਚ ਵਿਸ਼ੇਸ਼ ਮਹੱਤਵ ਹੈ। ਕਹਿੰਦੇ ਹਨ ਆਰਥਿਕ ਲਾਭ ਲਈ ਲੋਕ ਇਸ ਪੌਦੇ ਨੂੰ ਘਰ 'ਚ ਲਾਉਂਦੇ ਹਨ। ਤੁਸੀਂ ਵੀ ਇਸ ਪੌਦੇ ਨੂੰ ਘਰ 'ਚ ਲਾ ਸਕਦੇ ਹੋ।


ਅਸ਼ਵਗੰਧਾ: ਵਾਸਤੂ ਸ਼ਾਸਤਰ 'ਚ ਅਸ਼ਵਗੰਧਾ ਦੇ ਪੌਦੇ ਨੂੰ ਬੇਹੱਦ ਸਮ੍ਰਿੱਧਸ਼ਾਲੀ ਮੰਨਿਆ ਗਿਆ ਹੈ। ਏਨਾ ਹੀ ਨਹੀਂ ਇਸ ਨੂੰ ਦਵਾਈ ਦੇ ਰੂਪ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਦੇ ਅਨੇਕਾਂ ਫਾਇਦੇ ਮੰਨੇ ਜਾਂਦੇ ਹਨ।


ਸ਼ਵੇਤਾਰਕ: ਆਮ ਬੋਲ ਚਾਲ ਦੀ ਭਾਸ਼ਾ 'ਚ ਇਸ ਨੂੰ ਦੁੱਧ ਦਾ ਪੌਦਾ ਕਿਹਾ ਜਾਂਦਾ ਹੈ। ਜੋ ਸ਼ੁੱਭ ਪਛਾਣ ਹੈ। ਪਰ ਕਿਹਾ ਜਾਂਦਾ ਹੈ ਕਿ ਸਫੇਦ ਪਦਾਰਥ ਨਿੱਕਲਣ ਵਾਲੇ ਕਿਸੇ ਵੀ ਪੌਦੇ ਨੂੰ ਘਰ ਦੇ ਅੰਦਰ ਨਹੀਂ ਰੱਖਣਾ ਚਾਹੀਦਾ। ਇਸ ਲਈ ਇਸ ਪੌਦੇ ਨੂੰ ਤੁਸੀਂ ਘਰ ਦੇ ਅੰਦਰ ਨਾ ਲਿਆ ਕੇ ਬਾਲਕਨੀ ਜਾਂ ਫਿਰ ਬਾਹਰ ਬਰਾਮਦੇ 'ਚ ਲਾਇਆ ਜਾ ਸਕਦਾ ਹੈ।


ਪੰਜਾਬ 'ਚ ਕੋਲੇ ਦੀ ਕਮੀ ਕਾਰਨ ਹਾਲਾਤ ਨਾਜ਼ੁਕ, ਅੱਜ ਤੋਂ ਲੱਗਣਗੇ ਪਾਵਰ ਕੱਟ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ