ਸੋਨੀਪਤ: ਹਰਿਆਣਾ ਦੇ ਸੋਨੀਪਤ 'ਚ ਤੇਜ਼ੀ ਨਾਲ ਆ ਰਹੀ ਕਾਰ ਰੋਹਟ ਨਹਿਰ 'ਚ ਡਿੱਗਣ ਨਾਲ ਵੱਡਾ ਹਾਦਸਾ ਵਾਪਰਿਆ ਹੈ। ਕਾਰ 'ਚ ਪੰਜ ਨੌਜਵਾਨ ਸਵਾਰ ਸਨ। ਫਿਲਹਾਲ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਤੇ ਇੱਕ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ। ਇਹ ਸਾਰੇ ਰੋਹਤਕ ਜ਼ਿਲ਼੍ਹੇ ਦੇ ਸਾਪਲਾ ਦੇ ਰਹਿਣ ਵਾਲੇ ਹਨ। ਸਾਰੇ ਇੱਕੋ ਪਰਿਵਾਰ 'ਚੋਂ ਹਨ।
ਦਰਅਸਲ ਕਾਰ ਬੇਹੱਦ ਤੇਜ਼ ਸੀ ਤੇ ਆਪਣਾ ਕੰਟਰੋਲ ਖੋ ਬੈਠੀ। ਉਸ ਤੋਂ ਬਾਅਦ ਕਾਰ ਨਹਿਰ 'ਚ ਜਾ ਡਿੱਗੀ। ਕਾਰ ਡਿੱਗਣ ਸਮੇਂ ਨਹਿਰ 'ਤੇ ਖੜ੍ਹੇ ਲੋਕਾਂ ਨੇ ਇੱਕ ਨੌਜਵਾਨ ਚਿਰਾਗ ਨੂੰ ਬਚਾ ਲਿਆ ਤੇ ਦੂਜੇ ਸਾਰੇ ਪਾਣੀ 'ਚ ਵਹਿ ਗਏ। ਮੌਕੇ 'ਤੇ ਮੌਜੂਦ ਸੋਨੂੰ ਦਾ ਕਹਿਣਾ ਹੈ ਕਿ ਪੁਲਿਸ ਨੂੰ ਮੱਦਦ ਨਾਲ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਹੀ ਨੌਜਵਾਨ ਬਚ ਸਕਿਆ।
ਪੁਲਿਸ ਦਾ ਕਹਿਣਾ ਹੈ ਕਿ ਕਾਰ ਰਾਤ 11 ਵਜੇ ਦੇ ਕਰੀਬ ਨਹਿਰ 'ਚ ਡਿੱਗੀ। ਉਸ ਮੌਕੇ ਸਭ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਇੱਕ ਨੌਜਵਾਨ ਨੂੰ ਬਚਾ ਸਕੇ। ਉਨ੍ਹਾਂ ਕਿਹਾ ਕਿ ਬਾਕੀਆਂ ਨੂੰ ਲੱਭਣ ਲਈ ਗੋਤਾਖੋਰ ਕੰਮ ਕਰ ਰਹੇ ਹਨ। ਦੱਸਣਯੋਗ ਹੈ ਕਿ ਨਹਿਰ 'ਚ ਸੁਰੱਖਿਆ ਪੱਖੋਂ ਲੋਹੇ ਦੀ ਐਂਗਲ ਨਹੀਂ ਲਾਈ ਗਈ। ਇਸ ਤੋਂ ਪਹਿਲਾਂ ਹੀ ਇੱਥੇ ਕਈ ਹਾਦਸੇ ਹੋ ਚੁੱਕੇ ਹਨ।