ਫਤੇਹਾਬਾਦ: ਹਰਿਆਣਾ ‘ਚ ਇੱਕ ਵਾਰ ਫੇਰ ਤੇਜ਼ ਰਫਤਾਰ ਨੇ ਆਪਣਾ ਕਹਿਰ ਢਾਹਿਆ ਹੈ। ਹਾਲ ਹੀ ‘ਚ ਹੋਏ ਹਾਦਸੇ ਦੀ ਲਾਈਵ ਵੀਡੀਓ ਬੇਹੱਦ ਦਰਦਨਾਕ ਹੈ। ਮਾਮਲਾ ਫਤੇਹਾਬਾਦ ਦੇ ਨੇੜੇ ਪਿੰਡ ਢਿਂਗਸਰਾ ਕੋਲ ਹੋਇਆ, ਜਿੱਥੇ ਇੱਕ ਸਕੂਟੀ ਸਵਾਰ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ‘ਚ ਸਕੂਟੀ ਸਵਾਰ ਦੀ ਮੌਤ ਹੋ ਗਈ।



ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਸਕੂਟੀ ਨੂੰ ਕਾਫੀ ਦੂਰ ਤਕ ਘਸੀਟ ਕੇ ਲੈ ਆਈ ਅਤੇ ਤੇਜ਼ ਰਫਤਾਰ ਕਾਰ ਕੰਟ੍ਰੋਲ ਨਾ ਹੋਣ ਕਾਰਨ ਦਰਖ਼ੱਤ ਨਾਲ ਟੱਕਰਾ ਗਈ। ਹਾਦਸੇ ਦਾ ਵੀਡੀਓ ਕਾਲੇਜ ਦੇ ਸੀਸੀਟੀਵੀ ‘ਚ ਕੈਦ ਹੋ ਗਿਆ। ਸੀਸੀਟੀਵੀ ਫੁਟੇਜ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਤੇਜ਼ ਰਫਤਾਰ ਕਾਰ ਸਕੂਟੀ ਨੂੰ ਟੱਕਰ ਮਾਰਦੀ ਹੈ ਅਤੇ ਫੇਰ ਕੁਝ ਦੂਰ ਜਾ ਕੇ ਰੁਖ ਨਾਲ ਟੱਕਰਾ ਜਾਂਦੀ ਹੈ।



ਇਸ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਸਕੂਟੀ ਸਵਾਰ ਦੀ ਜਿਸ ਦੀ ਮੌਕੇ ‘ਤੇ ਮੌਤ ਹੋ ਗਈ ਦੀ ਲਾਸ਼ ਨੂੰ ਹਸਪਤਾਲ ਭੇਜ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਫਿਲਹਾਲ ਕਾਰ ਸਵਾਰ ਅਜੇ ਫਰਾਰ ਹੈ। ਪ੍ਰਤੱਖਦਰਸ਼ੀ ਰਵੀ ਦਾ ਕਹਿਣਾ ਹੈ ਕਿ ਜੇਕਰ ਹਾਦਸਾ ਕੁਝ ਸਮਾਂ ਪਹਿਲਾਂ ਹੁੰਦਾ ਤਾਂ ਇਸ ‘ਚ ਕਈ ਵਿਦੀਆਰਥੀਆਂ ਦੀ ਜਾਨ ਜਾ ਸਕਦੀ ਸੀ।