ਚੰਡੀਗੜ੍ਹ: ਇੱਥੇ ਸੈਕਟਰ 7 ਤੇ 8 ਦੇ ਚੌਕ ਵਿੱਚ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿੱਚ ਬਜ਼ੁਰਗ ਜੋੜਾ ਸਵਾਰ ਸੀ। ਦੋਵੇਂ ਬਜ਼ੁਰਗ ਸਮਾਂ ਰਹਿੰਦੇ ਕਾਰ ਵਿੱਚੋਂ ਨਿਕਲ ਗਏ ਤੇ ਮਸਾਂ ਆਪਣੀ ਜਾਨ ਬਚਾਈ। ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਸੀ ਪਰ ਉਦੋਂ ਤਕ ਕਾਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕੀ ਸੀ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਯਾਦ ਰਹੇ ਅਜਿਹੀ ਹੀ ਇੱਕ ਘਟਨਾ 3 ਅਪਰੈਲ ਨੂੰ ਚੰਡੀਗੜ੍ਹ ਦੇ ਸੈਕਟਰ 23 ਵਿੱਚ ਵੀ ਵਾਪਰੀ ਸੀ। ਉਸ ਹਾਦਸੇ ਵਿੱਚ ਕਾਰ ਨੂੰ ਅੱਗ ਲੱਗਣ ਕਰਕੇ ਨੌਜਵਾਨ ਦੀ ਮੌਤ ਹੋ ਗਈ ਸੀ।
ਚੰਡੀਗੜ੍ਹ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਮਸਾਂ ਬਚਿਆ ਬਜ਼ੁਰਗ ਜੋੜਾ
ਏਬੀਪੀ ਸਾਂਝਾ
Updated at:
22 Apr 2019 03:36 PM (IST)
ਸੈਕਟਰ 7 ਤੇ 8 ਦੇ ਚੌਕ ਵਿੱਚ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿੱਚ ਬਜ਼ੁਰਗ ਜੋੜਾ ਸਵਾਰ ਸੀ। ਦੋਵੇਂ ਬਜ਼ੁਰਗ ਸਮਾਂ ਰਹਿੰਦੇ ਕਾਰ ਵਿੱਚੋਂ ਨਿਕਲ ਗਏ ਤੇ ਮਸਾਂ ਆਪਣੀ ਜਾਨ ਬਚਾਈ। ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
- - - - - - - - - Advertisement - - - - - - - - -