ਪਟਨਾ: ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਦੁਰਗਾਵਤੀ ਥਾਣਾ ਖੇਤਰ 'ਚ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮੁਰਗੇ ਨੂੰ ਮਾਰਨ ਦਾ ਮਾਮਲਾ ਥਾਣੇ ਪਹੁੰਚ ਗਿਆ ਹੈ। ਇਹ ਮਾਮਲਾ ਇਸ ਖੇਤਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਵਿਵਾਦ ਕਾਰਨ ਇੱਕ ਵਿਅਕਤੀ ਨੇ ਆਪਣੇ ਗੁਆਂਢੀ ਦੇ ਮੁਰਗੇ ਨੂੰ ਮਾਰ ਦਿੱਤਾ। ਮੁਲਜ਼ਮ ਨੇ ਗੁਆਂਢੀ ਨੂੰ ਵੀ ਕੁੱਟਿਆ।


ਪੁਲਿਸ ਨੇ ਦੱਸਿਆ, “ਦੁਰਗਾਵਤੀ ਥਾਣਾ ਖੇਤਰ ਦੇ ਪਿੰਡ ਤਿਰੋਜ਼ਪੁਰ ਦੀ ਵਸਨੀਕ ਕਮਲਾ ਦੇਵੀ ਦਾ ਗੁਆਂਢ 'ਚ ਇੱਕ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਦੋ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ 'ਚ ਵਿਵਾਦ ਹੋ ਗਿਆ ਸੀ। ਪਾਲਤੂ ਜਾਨਵਰ ਨੇ ਇੱਕ ਮੁਰਗਾ ਫੜ ਲਿਆ ਤੇ ਇਸ ਨੂੰ ਮਾਰ ਦਿੱਤਾ।" ਇਲਜਾਮ ਲਾਇਆ ਜਾਂਦਾ ਹੈ ਕਿ ਇਸ ਦੌਰਾਨ ਮੁਲਜ਼ਮ ਨੇ ਕਮਲਾ ਦੇਵੀ ਤੇ ਉਸਦੇ ਬੇਟੇ ਇੰਦਰ ਨੂੰ ਵੀ ਕੁੱਟਿਆ।

ਮੋਹਨੀਆ ਥਾਣੇ ਦੀ ਪੁਲਿਸ ਨੇ ਦੱਸਿਆ, “ਕਮਲਾ ਦੇਵੀ ਦੇ ਬਿਆਨ 'ਤੇ ਆਈਪੀਸੀ ਦੀ ਧਾਰਾ 429, 341, 323 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ, ਜਿਸ 'ਚ ਸੱਤ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਨਿਯਮਾਂ ਮੁਤਾਬਕ ਮਰੇ ਹੋਏ ਮੁਰਗੇ ਦੇ ਪੋਸਟ ਮਾਰਟਮ ਮੁਤਾਬਕ ਬਲਾਕ ਪਸ਼ੂ ਹਸਪਤਾਲ ਦੁਰਗਾਵਤੀ 'ਚ ਕੀਤਾ ਗਿਆ ਸੀ।”

ਪੁਲਿਸ ਨੇ ਦੱਸਿਆ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।