ਲਖਨਊ: ਹਾਥਰਸ ਦੇ ਬੂਲਗੜੀ ਪਿੰਡ 'ਚ 14 ਸਤੰਬਰ ਨੂੰ ਦਲਿਤ ਲੜਕੀ ਦੇ ਨਾਲ ਹੋਏ ਬਲਾਤਕਾਰ ਤੇ ਉਸ ਤੋਂ ਬਾਅਦ ਇਲਾਜ ਦੌਰਾਨ ਹੋਈ ਉਸ ਦੀ ਮੌਤ ਤੋਂ ਬਾਅਦ ਪੂਰੇ ਦੇਸ਼ 'ਚੋਂ ਰੋਹ ਦੀ ਆਵਾਜ਼ ਬੁਲੰਦ ਹੋਈ ਸੀ। ਪੀੜਤਾ ਦੀ ਮੌਤ ਤੋਂ ਬਾਅਦ ਯੂਪੀ ਸਰਕਾਰ ਨੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਿਸ ਤੋਂ ਬਾਅਦ ਸੀਬੀਆਈ ਨੇ 11 ਅਕਤੂਬਰ ਨੂੰ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਅੱਜ ਸੀਬੀਆਈ ਵੱਲੋਂ ਨਿਯੁਕਤ ਇਨਵੈਸਟੀਗੇਟਿਵ ਅਫਸਰ ਸੀਮਾ ਪਾਹੂਜਾ ਨੇ ਮਾਮਲੇ ਦੀ ਚਾਰਜਸ਼ੀਟ ਹਾਥਰਸ ਜ਼ਿਲ੍ਹਾ ਕੋਰਟ 'ਚ ਦਾਖਲ ਕਰ ਦਿੱਤੀ।
ਚਾਰਜਸ਼ੀਟ 'ਚ ਲੱਗੀਆਂ ਕਈ ਧਾਰਾਵਾਂ
ਸੀਬੀਆਈ ਨੇ ਅੱਜ ਕੋਰਟ ਨੂੰ ਸੌਂਪੀ ਚਾਰਜਸ਼ੀਟ 'ਚ IPC ਦੀ ਧਾਰਾ 302 ਯਾਨੀ ਕਿ ਹੱਤਿਆ, 376 ਬਲਾਤਕਾਰ, 376D ਸਮੂਹਿਕ ਬਲਾਤਕਾਰ, 376A ਸਮੇਤ SC/ST ਐਕਟ ਦੀ ਧਾਰਾ 3(2) (v) ਦੇ ਤਹਿਤ ਕੇਸ ਦਰਜ ਕੀਤਾ ਹੈ। ਸੀਬੀਆਈ ਨੇ ਮੁਲਜ਼ਮਾਂ ਦੇ ਪੌਲੀਗ੍ਰੌਫੀ ਟੈਸਟ, ਮੋਬਾਇਲ ਲੋਕੇਸ਼ਨ ਤੇ ਕਾਲ ਡਿਟੇਲ ਦੇ ਆਧਾਰ 'ਤੇ ਚਾਰਜਸ਼ੀਟ ਦਾਖਲ ਕੀਤੀ ਹੈ। ਹੁਣ ਸੀਬੀਆਈ ਦੀ ਜਾਂਚ ਰਿਪੋਰਟ ਦਾ ਸਾਰਿਆਂ ਨੂੰ ਇੰਤਜ਼ਾਰ ਰਹੇਗਾ।
ਕੀ ਸੀ ਮਾਮਲਾ:
ਹਾਥਰਸ ਦੇ ਬੂਲਗੜੀ ਪਿੰਡ 'ਚ ਪੀੜਤਾ ਗੰਭੀਰ ਹਾਲਤ 'ਚ ਆਪਣੇ ਹੀ ਖੇਤ 'ਚ ਮਿਲੀ ਸੀ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪਿੰਡ ਦੇ ਹੀ ਰਹਿਣ ਵਾਲੇ ਸੰਦੀਪ 'ਤੇ ਪੀੜਤਾ ਦੇ ਹਾਲਾਤ ਦਾ ਜ਼ਿੰਮੇਵਾਰ ਦੱਸਦਿਆਂ ਹੋਇਆਂ ਕੇਸ ਦਰਜ ਕਰਵਾਇਆ ਸੀ। ਪੀੜਤਾ ਨੂੰ ਪਹਿਲਾਂ ਅਲੀਗੜ੍ਹ ਦੇ ਇਕ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਹਾਲਾਤ ਵਿਗੜਨ 'ਤੇ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਪੀੜਤਾ ਦੀ ਮੌਤ ਹੋ ਗਈ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹਾਥਰਸ ਕੇਸ 'ਚ CBI ਵੱਲੋਂ ਚਾਰਜਸ਼ੀਟ ਦਾਖ਼ਲ, ਕਈ ਧਾਰਾਵਾਂ ਲਾਈਆਂ
ਏਬੀਪੀ ਸਾਂਝਾ
Updated at:
18 Dec 2020 08:20 PM (IST)
ਸੀਬੀਆਈ ਨੇ ਅੱਜ ਕੋਰਟ ਨੂੰ ਸੌਂਪੀ ਚਾਰਜਸ਼ੀਟ 'ਚ IPC ਦੀ ਧਾਰਾ 302 ਯਾਨੀ ਕਿ ਹੱਤਿਆ, 376 ਬਲਾਤਕਾਰ, 376D ਸਮੂਹਿਕ ਬਲਾਤਕਾਰ, 376A ਸਮੇਤ SC/ST ਐਕਟ ਦੀ ਧਾਰਾ 3(2) (v) ਦੇ ਤਹਿਤ ਕੇਸ ਦਰਜ ਕੀਤਾ ਹੈ।
- - - - - - - - - Advertisement - - - - - - - - -