ਨਵੀਂ ਦਿੱਲੀ: ਕੇਂਦਰੀ ਜਾਂਚ ਬਿਓਰੋ ਸੀਬੀਆਈ ਨੇ ਉਸ ਦੇ ਸਾਬਕਾ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਡਿਪਟੀ ਸੁਪਰਡੈਂਟ ਦਵਿੰਦਰ ਕੁਮਾਰ ਨੂੰ 2018 ਰਿਸ਼ਵਤ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤਾ ਹੈ। ਇਹ ਕੇਸ ਸਾਬਕਾ ਏਜੰਸੀ ਮੁਖੀ ਆਲੋਕ ਵਰਮਾ ਦੁਆਰਾ ਦਰਜ਼ ਕੀਤਾ ਗਿਆ ਸੀ।

ਰਾਕੇਸ਼ ਅਸਥਾਨਾ 'ਤੇ ਹੈਦਰਾਬਾਦ ਦੇ ਕਾਰੋਬਾਰੀ ਸਤੀਸ਼ ਬਾਬੂ ਸਾਨਾ ਦੁਆਰਾ ਦਰਜ ਕੀਤੀ ਸ਼ਿਕਾਇਤ' ਤੇ ਭ੍ਰਿਸ਼ਟਾਚਾਰ ਰੋਕੂ ਐਕਟ (ਪੀਸੀ ਐਕਟ) ਦੀ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਸਾਜਿਸ਼, ਭ੍ਰਿਸ਼ਟਾਚਾਰ ਅਤੇ ਅਪਰਾਧਿਕ ਬਦਚਲਣ ਦੇ ਦੋਸ਼ਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ।

ਅਸਥਾਨਾ ਨੇ ਕਿਹਾ ਹੈ ਕਿ ਆਲੋਕ ਵਰਮਾ ਦੇ ਇਸ਼ਾਰੇ 'ਤੇ ਉਸ ਵਿਰੁੱਧ ਸ਼ਿਕਾਇਤ ਕੀਤੀ ਗਈ ਸੀ। ਜਾਂਚ ਏਜੰਸੀ ਨੇ ਕਿਹਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਇਹ ਦਰਸਾਉਂਦਾ ਹੈ ਕਿ ਅਸਥਾਨਾ ਨੇ ਵਿਵਾਦਤ ਮੀਟ ਐਕਸਪੋਟਰ ਮੋਇਨ ਕੁਰੈਸ਼ੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਿਕਾਇਤਕਰਤਾ ਸਤੀਸ਼ ਸਨਾ ਬਾਬੂ ਨੂੰ ਬਚਾਉਣ ਲਈ ਕਦੇ ਕੋਈ ਰਿਸ਼ਵਤ ਦੀ ਮੰਗ ਕੀਤੀ ਹੋਵੇ ਜਾਂ ਭੁਗਤਾਨ ਕੀਤਾ ਹੋਵੇ।

ਏਜੰਸੀ ਨੇ ਇਹ ਵੀ ਸਿੱਟਾ ਕੱਢਿਆ ਹੈ ਕਿ ਅਸਥਾਨਾ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀ ਮਨੋਜ ਪ੍ਰਸਾਦ ਵਿਚਕਾਰ ਕੋਈ ਸਬੰਧ ਨਹੀਂ ਸੀ। ਸੀਬੀਆਈ ਨੇ ਦੁਬਈ ਸਥਿਤ ਇੱਕ ਨਿੱਜੀ ਵਿਅਕਤੀ ਮਨੋਜ ਪ੍ਰਸਾਦ ਖਿਲਾਫ ਦੋਸ਼ ਆਇਦ ਕੀਤੇ ਸਨ ਕਿਉਂਕਿ ਉਨ੍ਹਾਂ ਅਤੇ ਸ਼ਿਕਾਇਤਕਰਤਾ ਸਤੀਸ਼ ਸਨਾ ਬਾਬੂ ਦੇ ਵਿਚਕਾਰ ਫੋਨ ਕਾੱਲ ਕੀਤੇ ਗਏ ਸਨ।