ਭਿਵਾਨੀ: ਹਰਿਆਣਾ ਦਾ ਭਿਵਾਨੀ ਜ਼ਿਲ੍ਹਾ ਰਾਜਨੀਤੀ ਦਾ ਗੜ੍ਹ ਹੈ। ਭਿਵਾਨੀ ਜ਼ਿਲ੍ਹੇ ਵਿੱਚ ਜੰਮੇ ਚਾਰ ਲੋਕ ਮੁੱਖ ਮੰਤਰੀ ਬਣ ਚੁੱਕੇ ਹਨ। ਇਨ੍ਹਾਂ ਵਿੱਚੋਂ ਚੌਧਰੀ ਬੰਸੀ ਲਾਲ, ਮਾਸਟਰ ਹੁਕਮ ਸਿੰਘ ਤੇ ਬੀਡੀ ਗੁਪਤਾ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਹੁਣ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹਨ। ਸਵਾਨੀ ਖੇਤਰ ਦੇ ਪਿੰਡ ਖੇੜਾ ਵਿੱਚ ਜੰਮੇ ਅਰਵਿੰਦ ਕੇਜਰੀਵਾਲ ਅੱਜ ਦੇਸ਼ ਦੀ ਰਾਜਨੀਤੀ ਦੇ ਸਿਤਾਰੇ ਬਣ ਚੁੱਕੇ ਹਨ। ਉਨ੍ਹਾਂ ਦੇ ਪਿੰਡ ਦੇ ਲੋਕਾਂ ਨੂੰ ਇਸ ਪ੍ਰਾਪਤੀ ‘ਤੇ ਮਾਣ ਹੈ।


ਕੇਜਰੀਵਾਲ ਨੂੰ ਅੱਜ ਪੂਰਾ ਦੇਸ਼ ਜਣਦਾ ਹੈ। ਪਿੰਡ ਖੇੜਾ ਦੇ ਲੋਕਾਂ ਨੇ ਦੱਸਿਆ ਕਿ ਕੇਜਰੀਵਾਲ ਦੇ ਪੁਰਖੇ ਬਹੁਤ ਨੇਕ ਇਨਸਾਨ ਸਨ। ਹਾਲਾਂਕਿ ਉਹ ਲੋਕ ਕਈ ਸਾਲ ਪਹਿਲਾਂ ਪਿੰਡ ਛੱਡ ਕੇ ਸਿਵਾਨੀ ਚਲੇ ਗਏ ਸਨ। ਉਨ੍ਹਾਂ ਨੇ ਆਪਣਾ ਘਰ ਧਰਮਸ਼ਾਲਾ ਲਈ ਤੇ ਜ਼ਮੀਨ ਵੀ ਦਾਨ ਕਰ ਦਿੱਤੀ ਸੀ। ਕੇਜਰੀਵਾਲ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਹੁਸ਼ਿਆਰ ਰਹੇ। ਉਹ ਆਪਣੇ ਦਾਦਾ ਜੀ ਦੇ ਨਕਸ਼ੇ ਕਦਮਾਂ 'ਤੇ ਚੱਲੇ, ਜਿਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਬਾਂਸੀ ਲਾਲ ਨਾਲ ਵਿਰੋਧ ਦੀ ਰਾਜਨੀਤੀ ਕੀਤੀ ਸੀ।

ਇਸ ਮੌਕੇ ਪਿੰਡ ਖੇੜਾ ਦੇ ਵਾਸੀ ਇਹ ਚਾਹੁੰਦੇ ਹਨ ਕਿ ਕੇਜਰੀਵਾਲ ਮੁੜ ਸਰਕਾਰ ਬਣਾਉਣ ਤੇ ਮੁੱਖ ਮੰਤਰੀ ਆਹੁਦੇ 'ਤੇ ਬੈਠਣ। ਇਹ ਲੋਕ ਕੇਜਰੀਵਾਲ ਦੇ ਤੀਜੀ ਵਾਰ ਮੁੱਖ ਮੰਤਰੀ ਬਣਨ ਨੂੰ ਉਡੀਕ ਰਹੇ ਹਨ।