ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 10ਵੀਂ ਤੇ 12ਵੀਂ ਦਿੱਲੀ ਦੇ ਐਸਟੀ/ਐਸਟੀ ਵਿਦਿਆਰਥੀਆਂ ਲਈ ਪੁਰਾਣੀ ਪ੍ਰੀਖਿਆ ਫੀਸ ਲਾਗੂ ਕਰਨ ਦੀ ਪਹਿਲ ਕੀਤੀ ਹੈ। ਹਾਲਾਂਕਿ, ਇਨ੍ਹਾਂ ਵਿਦਿਆਰਥੀਆਂ ਦੀ ਵਧੀ ਹੋਈ ਰਕਮ ਦਿੱਲੀ ਸਰਕਾਰ ਦੇਵੇਗੀ। ਸੀਬੀਐਸਈ ਨੇ ਐਸਟੀ/ਐਸਟੀ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ 50 ਰੁਪਏ ਤੋਂ ਵਧਾ ਕੇ 1200 ਰੁਪਏ ਕਰ ਦਿੱਤੀ ਸੀ, ਯਾਨੀ ਫੀਸ ਦੇ ਬਾਕੀ 1150 ਰੁਪਏ ਹੁਣ ਦਿੱਲੀ ਸਰਕਾਰ ਅਦਾ ਕਰੇਗੀ।


ਇਸ ਤੋਂ ਪਹਿਲਾਂ ਐਸਸੀ/ਐਸਟੀ ਵਿਦਿਆਰਥੀ 50 ਰੁਪਏ ਪ੍ਰੀਖਿਆ ਫੀਸ ਅਦਾ ਕਰਦੇ ਸੀ ਤੇ ਬਾਕੀ ਦਿੱਲੀ ਸਰਕਾਰ 325 ਰੁਪਏ ਅਦਾ ਕਰਦੀ ਸੀ। ਫੀਸਾਂ ਵਧਾਉਣ ਦੇ ਫੈਸਲੇ ਦੇ ਵਿਰੋਧ ਤੋਂ ਬਾਅਦ, ਐਸਸੀ/ਐਸਟੀ ਵਿਦਿਆਰਥੀਆਂ ਤੋਂ ਪਹਿਲਾਂ ਦੀ ਤਰ੍ਹਾਂ ਓਨੀ ਰਕਮ ਹੀ ਵਸੂਲ ਕੀਤੀ ਜਾਵੇਗੀ। ਹਾਲਾਂਕਿ, ਦੇਸ਼ ਦੇ ਬਾਕੀ ਸੂਬਿਆਂ ਵਿੱਚ ਐਸਸੀ/ਐਸਟੀ ਵਿਦਿਆਰਥੀਆਂ ਲਈ ਫੀਸਾਂ ਵਿੱਚ ਕਮੀ ਨਹੀਂ ਕੀਤੀ ਗਈ। ਬਾਕੀ ਸੂਬਿਆਂ ਵਿੱਚ ਇਸ ਵਰਗ ਦੇ ਵਿਦਿਆਰਥੀਆਂ ਨੂੰ ਅਜੇ ਵੀ ਪਹਿਲਾਂ ਨਾਲੋਂ 24 ਗੁਣਾ ਜ਼ਿਆਦਾ ਫੀਸ ਦੇਣੀ ਪਵੇਗੀ।




ਦੱਸ ਦੇਈਏ ਸੀਬੀਐਸਈ ਨੇ ਅਨੁਸੂਚਿਤ ਜਾਤੀਆਂ (SC) ਤੇ ਅਨੁਸੂਚਿਤ ਜਨਜਾਤੀਆਂ (ST) ਦੇ ਵਿਦਿਆਰਥੀਆਂ ਲਈ 10ਵੀਂ ਤੇ 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਫੀਸ ਵਿੱਚ 24 ਗੁਣਾ ਵਾਧਾ ਕੀਤਾ ਹੈ। ਹੁਣ ਇਸ ਵਰਗ ਦੇ ਵਿਦਿਆਰਥੀਆਂ ਨੂੰ 50 ਰੁਪਏ ਦੀ ਥਾਂ 1200 ਰੁਪਏ ਫੀਸ ਦੇਣੀ ਪਵੇਗੀ। ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਫੀਸ ਵਿੱਚ ਵੀ ਦੋ ਗੁਣਾ ਵਾਧਾ ਕੀਤਾ ਗਿਆ ਹੈ। ਹੁਣ ਉਨ੍ਹਾਂ ਨੂੰ 750 ਰੁਪਏ ਦੀ ਥਾਂ 1500 ਰੁਪਏ ਦੇਣੇ ਪੈਣਗੇ।


ਇਹ ਵੀ ਪੜ੍ਹੇੋ- SC-ST ਵਿਦਿਆਰਥੀਆਂ ਦੀ ਪ੍ਰੀਖਿਆ ਫੀਸ 'ਚ 24 ਗੁਣਾ ਵਾਧਾ, ਜਨਰਲ ਵਰਗ ਨੂੰ ਦੁਗਣੀ ਫੀਸ