ਚੰਡੀਗੜ੍ਹ: ਜੰਮੂ-ਕਸ਼ਮੀਰ 'ਚੋਂ ਹਟਾਈ ਗਈ ਧਾਰਾ 370 ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਕਿਸਤਾਨ ਦੇ ਮੰਤਰੀ (ਵਿਗਿਆਨ ਤੇ ਤਕਨਾਲੋਜੀ) ਫਵਾਦ ਚੌਧਰੀ ਵਿਚਕਾਰ ਟਵਿੱਟਰ ਵਾਰ ਛਿੜ ਗਈ ਹੈ। ਫਵਾਦ ਚੌਧਰੀ ਨੇ ਭਾਰਤੀ ਫੌਜ ਦੇ ਖਿਲਾਫ ਟਵੀਟ ਕੀਤਾ ਜਿਸ ਦਾ ਕੈਪਟਨ ਨੇ ਕਰਾਰਾ ਜਵਾਬ ਦਿੱਤਾ ਹੈ।


ਫਵਾਦ ਚੌਧਰੀ ਨੇ ਭਾਰਤੀ ਫੌਜ ਵਿੱਚ ਸ਼ਾਮਲ ਪੰਜਾਬੀ ਜਵਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਆਪਣੀ ਡਿਊਟੀ ਨਾ ਕਰਨ। ਉਨ੍ਹਾਂ ਟਵੀਟ ਕੀਤਾ, 'ਮੈਂ ਇੰਡੀਅਨ ਆਰਮੀ ਵਿੱਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੰਡੀਅਨ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ ਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ਼ ਆਪਣੀ ਆਰਮੀ ਡਿਊਟੀ ਤੋਂ ਇਨਕਾਰ ਕਰ ਦਿਓ !!'





ਉਨ੍ਹਾਂ ਦੇ ਇਸ ਟਵੀਟ 'ਤੇ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲ ਅੰਦਾਜ਼ੀ ਨਾ ਕਰੇ। ਕੈਪਟਨ ਨੇ ਕਿਹਾ ਕਿ ਭਾਰਤੀ ਫੌਜ ਇੱਕ ਡਿਸਪਲਿਨਡ ਤੇ ਨੈਸ਼ਨਲਿਸਟ ਫੋਰਸ ਹੈ। ਫਵਾਦ ਚੌਧਰੀ ਦੇ ਭੜਕਾਊ ਬਿਆਨਾਂ ਦਾ ਭਾਰਤੀ ਫੌਜ 'ਤੇ ਕੋਈ ਅਸਰ ਨਹੀਂ। ਵੇਖੋ ਕੈਪਟਨ ਦਾ ਟਵੀਟ।