ਨਵੀਂ ਦਿੱਲੀ: ਸੀਬੀਐਸਈ ਨੇ ਅੱਜ ਦੁਪਹਿਰ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ 18 ਲੱਖ ਵਿਦਿਆਰਥੀਆਂ ਵਿੱਚੋਂ 91.1 ਫੀਸਦੀ ਨੇ ਇਮਤਿਹਾਨ ਪਾਸ ਕੀਤਾ ਹੈ। ਪਿਛਲੇ 5 ਸਾਲਾਂ ਤੋਂ 10ਵੀਂ ਦੇ ਨਤੀਜਿਆਂ ਵਿੱਚ ਗਿਰਾਵਟ ਚੱਲ ਰਹੀ ਸੀ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਨਤੀਜੇ ਵਿੱਚ 5 ਫੀਸਦ ਦਾ ਸੁਧਾਰ ਆਇਆ ਹੈ।

ਦੱਸਵੀਂ ਦੀ ਪ੍ਰੀਖਿਆ 2 ਤੋਂ 29 ਮਾਰਚ ਤਕ ਚੱਲੀ ਸੀ। ਤ੍ਰਿਵੇਂਦਰਮ ਰੀਜ਼ਨ ਵਿੱਚ ਸਭ ਤੋਂ ਜ਼ਿਆਦਾ 99.85 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਦੱਸ ਦੇਈਏ ਇਸ ਸਾਲ ਕੁੱਲ 13 ਵਿਦਿਆਥੀਆਂ ਨੇ ਟਾਪ ਕੀਤਾ ਹੈ। ਇਨ੍ਹਾਂ ਨੇ 500 ਵਿੱਚੋਂ 499 ਅੰਕ ਲਏ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ 13 ਵਿੱਚੋਂ ਅੱਧ ਤੋਂ ਵੱਧ, ਯਾਨੀ 7 ਲੜਕੇ ਸ਼ਾਮਲ ਹਨ।

13 ਟਾਪਰਾਂ ਦੇ ਨਾਂ

ਸਿਧਾਂਤ ਪੇਂਗੋਰੀਆ

ਦਿਵਿਆਂਸ਼ ਵਾਧਵਾ

ਯੋਗੇਸ਼ ਕੁਮਾਰ ਗੁਪਤਾ

ਅੰਕੁਰ ਮਿਸ਼ਰਾ

ਤਸਲ ਵਾਸ਼ਰਣੇਅ

ਆਰਿਅਨ ਝਾਅ

ਈਸ਼ ਮਦਨ

ਮਾਨਿਆ

ਤਾਰੂ ਜੈਨ

ਭਾਵਨਾ ਐਨ ਸ਼ਿਵਾਦਾਸ

ਦਿਵਜੋਤ ਕੌਰ ਜੱਗੀ

ਅਪੂਰਵਾ ਜੈਨ

ਸ਼ਿਵਾਨੀ ਲਾਠ