7th Pay Commission: ਕੇਂਦਰ ਸਰਕਾਰ (Central Government) ਵੱਲੋਂ ਡੀਏ ਦੇ ਬਕਾਏ (DA Arrears) ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਗਈ ਹੈ। ਕੇਂਦਰੀ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੇ ਰੁਕੇ ਹੋਏ ਡੀਏ ਦੇ ਬਕਾਏ ਦੀ ਉਡੀਕ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਮੁਲਾਜ਼ਮਾਂ ਦੇ ਡੀਏ ਦਾ ਵਨ ਟਾਈਮ ਸੈਟਲਮੈਂਟ ਕਰੇਗੀ, ਮਤਲਬ ਲਗਪਗ 18 ਮਹੀਨਿਆਂ ਦਾ ਬਕਾਇਆ (18 Months DA Arrear) ਇੱਕੋ ਸਮੇਂ ਤੁਹਾਡੇ ਖਾਤੇ 'ਚ ਟ੍ਰਾਂਸਫ਼ਰ ਕੀਤਾ ਜਾਵੇਗਾ।



ਛੇਤੀ ਹੋਵੇਗੀ ਮੀਟਿੰਗ
ਦੱਸ ਦਈਏ ਕਿ ਜਨਵਰੀ 2020 ਤੋਂ ਜੂਨ 2021 ਤੱਕ ਦੇ ਬਕਾਏ ਸਰਕਾਰ ਨੇ ਬੰਦ ਕਰ ਦਿੱਤੇ ਸਨ, ਜਿਸ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਨੈਸ਼ਨਲ ਕਾਊਂਸਿਲ ਆਫ਼ JCM ਦੇ ਸਕੱਤਰ (ਸਟਾਫ ਸਾਈਡ) ਸ਼ਿਵ ਗੋਪਾਲ ਮਿਸ਼ਰਾ ਅਨੁਸਾਰ, DoPT ਤੇ ਵਿੱਤ ਮੰਤਰਾਲੇ, ਖਰਚ ਵਿਭਾਗ ਦੇ ਅਧਿਕਾਰੀਆਂ ਨਾਲ ਜੇਸੀਐਮ ਦੀ ਇੱਕ ਸਾਂਝੀ ਮੀਟਿੰਗ ਛੇਤੀ ਹੀ ਹੋਵੇਗੀ।

ਮੀਟਿੰਗ 'ਚ ਹੋ ਸਕਦੀ ਚਰਚਾ
ਦੱਸ ਦੇਈਏ ਕਿ ਇਸ ਮੀਟਿੰਗ 'ਚ ਮੁਲਾਜ਼ਮਾਂ ਦੇ ਲਟਕਦੇ ਡੀਏ ਦੇ ਬਕਾਏ ਬਾਰੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਚੋਣਾਂ ਦੇ ਦੌਰ 'ਚ ਸਰਕਾਰ ਇਸ ਬਕਾਏ ਨੂੰ ਲੈ ਕੇ ਕੋਈ ਵੱਡਾ ਅਪਡੇਟ ਦੇ ਸਕਦੀ ਹੈ।

ਖਾਤੇ 'ਚ ਆਉਣਗੇ 2 ਲੱਖ ਰੁਪਏ
ਜੇਸੀਐਮ ਦੀ ਨੈਸ਼ਨਲ ਕੌਂਸਲ ਦੇ ਸ਼ਿਵ ਗੋਪਾਲ ਮਿਸ਼ਰਾ ਦੇ ਅਨੁਸਾਰ ਜੇ ਅਸੀਂ ਲੈਵਲ-1 ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਡੀਏ ਦਾ ਬਕਾਇਆ 11880 ਰੁਪਏ ਤੋਂ 37554 ਰੁਪਏ ਦੇ ਵਿਚਕਾਰ ਬਣਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਲੈਵਲ-13 ਦੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਬੇਸਿਕ ਤਨਖਾਹ 1,23,100 ਤੋਂ 2,15,900 ਰੁਪਏ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਲੈਵਲ-14 (ਪੇ-ਸਕੇਲ) ਲਈ ਕੈਲਕੁਲੇਸ਼ਨ ਕਰੀਏ ਤਾਂ ਇੱਕ ਮੁਲਾਜ਼ਮ ਦੇ ਹੱਥਾਂ 'ਚ ਡੀਏ ਦਾ ਬਕਾਇਆ 1,44,200 ਰੁਪਏ ਤੋਂ 2,18,200 ਰੁਪਏ ਤੱਕ ਅਦਾ ਕੀਤਾ ਜਾਵੇਗਾ।

ਹੋਲੀ 'ਤੇ ਵੱਧ ਸਕਦਾ ਮਹਿੰਗਾਈ ਭੱਤਾ
ਦੱਸ ਦੇਈਏ ਕਿ ਜਨਵਰੀ 2022 'ਚ ਹੋਲੀ 'ਤੇ ਸਰਕਾਰ ਵਧੇ ਹੋਏ ਮਹਿੰਗਾਈ ਭੱਤੇ (DA hike jan 2022) ਦਾ ਤੋਹਫ਼ਾ ਦੇ ਸਕਦੀ ਹੈ। ਕੇਂਦਰੀ ਕਰਮਚਾਰੀਆਂ ਦਾ ਡੀਏ 3 ਫ਼ੀਸਦੀ ਵਧਣ ਦੀ ਉਮੀਦ ਹੈ। ਦੱਸ ਦੇਈਏ ਕਿ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਵਧਣ ਤੋਂ ਬਾਅਦ ਡੀਏ 34 ਫ਼ੀਸਦੀ ਹੋ ਜਾਵੇਗਾ। ਇਹ 1 ਜਨਵਰੀ, 2022 ਤੋਂ ਲਾਗੂ ਹੋਵੇਗਾ, ਮਤਲਬ ਮੁਲਾਜ਼ਮਾਂ ਨੂੰ ਜਨਵਰੀ ਅਤੇ ਫਰਵਰੀ ਮਹੀਨੇ ਦਾ ਬਕਾਇਆ ਭੱਤਾ ਇਕੱਠੇ ਮਾਰਚ ਮਹੀਨੇ ਦੀ ਤਨਖਾਹ ਨਾਲ ਮਿਲ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਜੇਕਰ ਕਿਸੇ ਮੁਲਾਜ਼ਮ ਦੀ ਮੁੱਢਲੀ ਤਨਖ਼ਾਹ 18,000 ਤੋਂ 56,900 ਰੁਪਏ ਦੇ ਵਿਚਕਾਰ ਹੈ ਤੇ 34 ਫ਼ੀਸਦੀ ਦੀ ਦਰ ਨਾਲ ਮਹਿੰਗਾਈ ਭੱਤਾ ਦਿੱਤਾ ਜਾਣਾ ਹੈ ਤਾਂ 56,900 ਰੁਪਏ ਦੀ ਦਰ ਨਾਲ ਮੁਲਾਜ਼ਮ ਨੂੰ 19,346 ਪ੍ਰਤੀ ਮਹੀਨਾ ਮਹਿੰਗਾਈ ਭੱਤਾ ਮਿਲੇਗਾ।