Ukraine-Russia War: ਯੂਕਰੇਨ ਤੇ ਰੂਸ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋ ਰਹੀ ਸਥਿਤੀ ਨੇ ਦੂਜੇ ਦੇਸ਼ਾਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ। ਰੂਸ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਯੂਕਰੇਨ 'ਤੇ ਹਮਲੇ ਕਰ ਰਿਹਾ ਹੈ। ਰੂਸੀ ਫੌਜ ਹੁਣ ਤੇਜ਼ੀ ਨਾਲ ਮਿਜ਼ਾਈਲਾਂ ਦਾਗ ਕੇ ਯੂਕਰੇਨ ਦੇ ਰਿਹਾਇਸ਼ੀ ਤੇ ਅੰਦਰੂਨੀ ਇਲਾਕਿਆਂ 'ਚ ਬੰਬ ਸੁੱਟ ਰਹੀ ਹੈ। ਇੱਕ ਪਾਸੇ ਜਿੱਥੇ ਰੂਸੀ ਸੈਨਿਕ ਹਮਲੇ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਯੂਕਰੇਨ ਨੇ ਵੀ ਜਵਾਬੀ ਹਮਲਾ ਕਰਨ ਦਾ ਫੈਸਲਾ ਕੀਤਾ ਹੈ।



ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਫੌਜ ਨੇ ਇਸ ਯੁੱਧ ਵਿੱਚ ਹੁਣ ਤੱਕ 3500 ਰੂਸੀ ਸੈਨਿਕ, ਦਰਜਨਾਂ ਟੈਂਕ, 14 ਹਵਾਈ ਜਹਾਜ਼ ਅਤੇ 8 ਹੈਲੀਕਾਪਟਰ ਮਾਰ ਗਿਰਾਏ ਹਨ। ਇਸ ਤੋਂ ਇਲਾਵਾ ਨਾਟੋ ਦੇਸ਼ ਵੀ ਯੂਕਰੇਨ ਦੀ ਮਦਦ ਲਈ ਹਥਿਆਰ ਅਤੇ ਮੈਡੀਕਲ ਸਮੱਗਰੀ ਭੇਜ ਰਹੇ ਹਨ।

ਤਸਵੀਰਾਂ ਵੀ ਕੀਤੀਆਂ ਗਈਆਂ ਜਾਰੀ
ਇਸ ਦੌਰਾਨ, ਯੂਕਰੇਨ ਦੀ ਫੌਜ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਹੋਰ ਰੂਸੀ ਜਹਾਜ਼ ਨੂੰ ਢੇਰ ਕਰ ਦਿੱਤਾ ਹੈ। ਇਸ ਜਹਾਜ਼ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਸੈਨਿਕਾਂ ਨੇ ਦੱਸਿਆ ਕਿ ਇਹ ਰੂਸੀ ਜਹਾਜ਼ ਖਾਰਕੋਵ ਸ਼ਹਿਰ ਦੇ ਉੱਪਰ ਅਸਮਾਨ ਵਿੱਚ ਡਿੱਗਿਆ ਸੀ ਅਤੇ ਜਹਾਜ਼ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਯੂਕਰੇਨ ਨੇ ਬਲੈਕ ਸੀ ਵਿੱਚ ਰੂਸ ਦੇ ਇੱਕ ਹੋਰ ਜਹਾਜ਼ ਰਸ਼ੀਅਨ ਐਸਯੂ-30 ਨੂੰ ਮਾਰ ਗਿਰਾਉਣ ਦਾ ਦਾਅਵਾ ਕੀਤਾ ਸੀ।

ਰਾਤ ਨੂੰ ਸਥਿਤੀ ਹੋਰ ਵਿਗੜੀ-
ਪ੍ਰਾਪਤ ਜਾਣਕਾਰੀ ਅਨੁਸਾਰ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਇਹ ਜੰਗ ਰਾਤ ਨੂੰ ਹੋਰ ਭਿਆਨਕ ਹੋ ਗਈ ਸੀ। ਜੰਗ ਦੌਰਾਨ ਰੋਵੇਂਕੀ ਸ਼ਹਿਰ ਤੋਂ ਤਬਾਹੀ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਰੂਸੀ ਹਮਲੇ ਕਾਰਨ ਤੇਲ ਡਿਪੂ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਅਸਮਾਨ ਵਿੱਚ ਕਈ ਫੁੱਟ ਤੱਕ ਅੱਗ ਦੀਆਂ ਲਪਟਾਂ ਵੀ ਉੱਠੀਆਂ ਸਨ। ਇਸ ਤੋਂ ਇਲਾਵਾ ਬੀਤੀ ਰਾਤ ਹੀ ਰਾਜਧਾਨੀ ਕੀਵ ਦੇ ਨੇੜੇ ਵਸੀਕੋਵਾ ਸਥਿਤ ਤੇਲ ਡਿਪੂ 'ਤੇ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ।


ਇਹ ਵੀ ਪੜ੍ਹੋ: ਹਥਿਆਰਬੰਦ ਰੂਸੀ ਫੌਜੀ ਨਾਲ ਭਿੜੀ ਯੂਕਰੇਨੀ ਔਰਤ, ਕਿਹਾ- ਸਾਡੀ ਜ਼ਮੀਨ 'ਤੇ ਕੀ ਕਰ ਰਹੇ ਹੋ?