ਨਵੀਂ ਦਿੱਲੀ: ਸੁਬੋਧ ਕੁਮਾਰ ਜੈਸਵਾਲ ਨੂੰ ਸੀਬੀਆਈ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਜੈਸਵਾਲ  1985 ਬੈਚ ਦੇ ਭਾਰਤੀ ਪੁਲਿਸ ਸੇਵਾ (IPS) ਦੇ ਅਧਿਕਾਰੀ ਹਨ। ਸੁਬੋਧ ਕੁਮਾਰ ਦੋ ਸਾਲ ਤਕ ਸੀਬੀਆਈ ਡਾਇਰੈਕਟਰ ਦੇ ਅਹੁਦੇ 'ਤੇ ਰਹਿਣਗੇ। ਉਹ ਪਹਿਲਾਂ ਮਾਹਾਰਾਸ਼ਟਰ ਦੇ ਪੁਲਿਸ ਮਹਾਂਨਿਰਦੇਸ਼ਕ (Director General) ਦੇ ਅਹੁਦੇ 'ਤੇ ਰਹੇ ਹਨ। ਮੌਜੂਦਾ ਸਮੇਂ ਜਾਇਸਵਾਲ CISF ਦੇ ਮਹਾਨਿਰਦੇਸ਼ਕ (Director General) ਹਨ।


ਦੱਸ ਦੇਈਏ ਕਿ ਇਸ ਸਮੇਂ 1988 ਬੈਚ ਦੇ ਆਈਪੀਐਸ ਅਧਿਕਾਰੀ ਤੇ ਸੀਬੀਆਈ ਦੇ ਐਡੀਸ਼ਨਲ ਨਿਰਦੇਸ਼ਕ ਪ੍ਰਵੀਣ ਸਿਨ੍ਹਾ ਸੀਬੀਆਈ ਡਾਇਰੈਕਟਰ ਦਾ ਕਾਰਜਭਾਰ ਸੰਭਾਲ ਰਹੇ ਹਨ। ਸਿੰਨ੍ਹਾ ਨੂੰ ਇਹ ਕਾਰਜਭਾਰ ਰਿਸ਼ੀ ਕੁਮਾਰ ਸ਼ੁਕਲਾ ਦੀ ਰਿਟਾਇਰਮੈਂਟ ਤੋਂ ਬਾਅਦ ਸੌਂਪਿਆ ਗਿਆ ਹੈ। ਉਹ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਰਿਟਾਇਰ ਹੋਏ ਸਨ।


ਨਵੇਂ ਸੀਬੀਆਈ ਡਾਇਰੈਕਟਰ ਦੀ ਚੋਣ ਦੇ ਲਈ ਸੋਮਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ 'ਚ ਉੱਚ ਪੱਧਰੀ ਕਮੇਟੀ ਦੀ ਬੈਠਕ ਹੋਈ ਸੀ। ਪ੍ਰਧਾਨ ਮੰਤਰੀ ਤੋਂ ਇਲਾਵਾ ਕਮੇਟੀ ਦੇ ਦੋ ਹੋਰ ਮੈਂਬਰ ਲੋਕਸਭਾ 'ਚ ਕਾਂਗਰਸ ਦੇ ਲੀਡਰ ਅਧੀਰ ਰੰਜਨ ਚੌਧਰੀ ਤੇ ਭਾਰਤ ਦੇ ਪ੍ਰਧਾਨ ਜਸਟਿਸ ਐਨਵੀ ਰਮੰਨਾ ਵੀ ਬੈਠਕ 'ਚ ਹਾਜ਼ਰ ਸਨ। ਇਹ ਬੈਠਕ ਪ੍ਰਧਾਨ ਮੰਤਰੀ ਰਿਹਾਇਸ਼ 'ਤੇ ਹੋਈ।