ਚੰਡੀਗੜ੍ਹ: ਚੰਡੀਗੜ੍ਹ ਤੋਂ ਡਰੱਗ ਰੈਕੇਟ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ 'ਚ ਕੋਕੀਨ ਦੀ ਹੁਣ ਤਕ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਹੈ। ਇਹ ਕੋਕੀਨ ਕੋਰੀਅਰ ਜ਼ਰੀਏ ਆਸਟਰੇਲੀਆ ਸਪਲਾਈ ਕੀਤੀ ਜਾ ਰਹੀ ਸੀ।


ਚੰਡੀਗੜ੍ਹ ਪੁਲਿਸ ਨੇ 10 ਕਿੱਲੋ ਕੋਕੀਨ ਦਾ ਕੋਰੀਅਰ ਫੜਿਆ। ਹੁਣ ਤਕ ਪੰਜਾਬ, ਹਰਿਆਣਾ, ਚੰਡੀਗੜ੍ਹ 'ਚ ਕੋਕੀਨ ਦੀ ਸਭ ਤੋਂ ਵੱਡੀ ਬਰਮਾਦਗੀ ਹੋਈ ਹੈ। ਚੇਨੱਈ ਤੋਂ 10 ਕਿੱਲੋ ਕੋਕੀਨ ਦਾ ਕੋਰੀਅਰ ਚੰਡੀਗੜ੍ਹ ਪਹੁੰਚਿਆ। ਚੰਡੀਗੜ੍ਹ ਤੋਂ ਕੋਕੀਨ ਆਸਟਰੇਲੀਆ ਭੇਜੀ ਜਾ ਰਹੀ ਸੀ। ਫੜੀ ਗਈ ਕੋਕੀਨ ਦੀ ਅੰਤਰ ਰਾਸ਼ਟਰੀ ਬਜ਼ਾਰ 'ਚ ਕਰੋੜਾਂ ਰੁਪਏ ਕੀਮਤ ਹੈ।