ਰੋਹਤਕ: ਕੇਂਦਰ ਸਰਕਾਰ ਕੋਰੋਨਾ ਦੇ ਫਰੰਟ 'ਤੇ ਅਸਫਲ ਨਜ਼ਰ ਆ ਰਹੀ ਹੈ। ਇਸ ਨੂੰ ਵੇਖਦਿਆਂ ਸੂਬਾ ਸਰਕਾਰਾਂ ਖੁਦ ਹੀ ਮੋਰਚਾ ਸੰਭਾਲਣ ਲੱਗੀਆਂ ਹਨ। ਸੂਬਾ ਸਰਕਾਰਾਂ ਕੋਰੋਨਾ ਵੈਕਸੀਨ ਲਈ ਗਲੋਬਲ ਟੈਂਡਰ ਦੇਣ ਲੱਗੀਆਂ ਹਨ। ਭਾਵ ਸੂਬੇ ਵਿਦੇਸ਼ਾਂ ਤੋਂ ਸਿੱਧੀ ਵੈਕਸੀਨ ਖਰੀਦਣ ਦੀ ਤਿਆਰੀ ਕਰਨ ਲੱਗੇ ਹਨ।
ਅਜਿਹੇ 'ਚ ਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਸੂਬੇ ਦੇ ਲੋਕਾਂ ਤਕ ਵੈਕਸੀਨ ਪਹੁੰਚਾਉਣ ਲਈ ਵਚਨਬੱਧ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ 'ਚ 18 ਸਾਲਾਂ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਵਾਉਣ ਲਈ ਹਰਿਆਣਾ ਸਰਕਾਰ ਗਲੋਬਲ ਟੈਂਡਰ ਕਰੇਗੀ। ਉੱਥੇ ਹੀ ਇਸ ਟੈਂਡਰ ਦੇ ਚੱਲਦਿਆਂ ਵਿਸ਼ਵ 'ਚ ਜਿੱਥੇ ਵੀ ਇਹ ਵੈਕਸੀਨ ਉਪਲਬਧ ਹੋਵੇਗੀ, ਹਰਿਆਣਾ ਸਰਕਾਰ ਉੱਥੋਂ ਵੈਕਸੀਨ ਖਰੀਦ ਕਰਕੇ ਹਰਿਆਣਾ ਦੇ ਲੋਕਾਂ ਨੂੰ ਵੈਕਸੀਨ ਲਵਾਏਗੀ।
ਅਨਿਲ ਵਿੱਜ ਨੇ ਕਿਹਾ ਕਿ ਹਰਿਆਣਾ ਨੂੰ ਜੋ ਕੋਟਾ ਮਿਲਣਾ ਚਾਹੀਦਾ ਉਹ ਕੋਟਾ ਹੁਣ ਤਕ ਨਹੀਂ ਮਿਲ ਸਕਿਆ। ਅਨਿਲ ਵਿੱਜ ਨੇ ਦੁਹਰਾਇਆ ਕਿ ਉਨ੍ਹਾਂ ਕੱਲ੍ਹ ਕੇਂਦਰੀ ਮੰਤਰੀ ਹਰਸ਼ ਵਰਧਨ ਦੇ ਸਾਹਮਣੇ ਆਪਣੀ ਗੱਲ ਰੱਖੀ ਹੈ। ਉਹ ਬੋਲੇ ਕਿ ਦਿੱਲੀ ਜਿੱਥੇ 85,000 ਮਰੀਜ਼ ਹਨ ਉੱਥੇ 700 ਮੀਟ੍ਰਿਕ ਟਨ ਆਕਸੀਜਨ ਦਿੱਤੀ ਜਾ ਰਹੀ ਹੈ ਜਦਕਿ ਹਰਿਆਣਾ 'ਚ ਸਿਰਫ 252 ਮੀਟ੍ਰਿਕ ਟਨ ਆਕਸੀਜਨ ਹੀ ਮਿਲ ਰਹੀ ਹੈ।
ਵਿੱਜ ਨੇ ਕਿਹਾ ਕਿ ਕਾਇਦੇ ਮੁਤਾਬਕ ਹਰਿਆਣਾ ਨੂੰ ਘੱਟੋ ਘੱਟ 400 ਮੀਟ੍ਰਿਕ ਟਨ ਆਕਸੀਜਨ ਦੀ ਲੋੜ ਹੈ ਜੋ ਨਹੀਂ ਮਿਲ ਪਾ ਰਹੀ। ਉਨ੍ਹਾਂ ਕਿਹਾ ਅਸੀਂ ਆਪਣੀ ਮੰਗ ਕੇਂਦਰੀ ਮੰਤਰੀ ਹਰਸ਼ਵਰਧਨ ਦੇ ਸਾਹਮਣੇ ਰੱਖ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਿਰਫ ਹਰਿਆਣਾ ਹੀ ਨਹੀਂ ਦੇਸ਼ ਦੇ ਕਈ ਸੂਬੇ ਵੈਕਸੀਨ ਦੀ ਲੋੜੀਂਦੀ ਡੋਜ਼ ਨਾ ਮਿਲਣ 'ਤੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ।
ਇਹ ਵੀ ਪੜ੍ਹੋ: ਭਾਰਤ ਦੀਆਂ ਸੁਰੱਖਿਅਤ ਕਾਰਾਂ 'ਚ ਸ਼ੁਮਾਰ Nissan Magnite, ਬੇਹੱਦ ਘੱਟ ਕੀਮਤ ’ਚ ਵੀ ਕਮਾਲ ਦੇ ਸੇਫ਼ਟੀ ਫ਼ੀਚਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin