ਨਵੀਂ ਦਿੱਲੀ: ਸਰਕਾਰ ਦਾ ਇੱਕ ਵਿਸ਼ੇਸ਼ ਪੈਨਲ ਔਕਸਫ਼ੋਰਡ ਐਸਟ੍ਰਾਜੈਨੇਕਾ ਦੀ ਕੋਵੀਸ਼ੀਲਡ ਵੈਕਸੀਨ ਦੀਆਂ ਦੋ ਖ਼ੁਰਾਕਾਂ ਦਿੱਤੇ ਜਾਣ ਦੇ ਵਕਫ਼ੇ ਭਾਵ ਅੰਤਰ ਨੂੰ ਵਧਾਉਣ ਬਾਰੇ ਵਿਚਾਰ ਕਰ ਰਿਹਾ ਹੈ। ਰਾਸ਼ਟਰੀ ਟੀਕਾਕਰਨ ਤਕਨੀਕੀ ਸਲਾਹਕਾਰ ਨੇ ਕੋਵਿਡ ਵਿਰੋਧੀ ਕੋਵੀਸ਼ੀਲਡ ਟੀਕੇ ਦੀਆਂ ਦੋ ਖ਼ੁਰਾਕਾਂ ਵਿਚਾਲੇ ਵਕਫ਼ਾ ਵਧਾ ਕੇ 12 ਤੋਂ 16 ਹਫ਼ਤੇ ਕਰਨ ਦੀ ਸਿਫ਼ਾਰਸ਼ ਕੀਤੀ ਹੈ; ਭਾਵੇਂ ਕੋਵੈਕਸੀਨ ਦੀਆਂ ਖ਼ੁਰਾਕਾਂ ਲਈ ਤਬਦੀਲੀ ਦੀ ਸਿਫ਼ਾਰਸ਼ ਨਹੀਂ ਕੀਤੀ ਗਈ।


ਸਲਾਹਕਾਰ ਦਾ ਕਹਿਣਾ ਹੈ ਕਿ ਗਰਭਵਤੀ ਔਰਤਾਂ ਨੂੰ ਕੋਵਿਡ ਦਾ ਕੋਈ ਵੀ ਟੀਕਾ ਲਵਾਉਣ ਦਾ ਵਿਕਲਪ ਦਿੱਤਾ ਜਾ ਸਕਦਾ ਹੈ ਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਿਸੇ ਵੀ ਸਮੇਂ ਟੀਕਾ ਲਵਾ ਸਕਦੀਆਂ ਹਨ। ਸੂਤਰਾਂ ਅਨੁਸਾਰ ਜਿਹੜੇ ਲੋਕ ਕੋਰੋਨਾ ਤੋਂ ਪੀੜਤ ਰਹੇ ਹਨ ਤੇ ਜਾਂਚ ਦੌਰਾਨ ਉਨ੍ਹਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਛੇ ਮਹੀਨਿਆਂ ਤੱਕ ਟੀਕਾਕਰਨ ਨਹੀਂ ਕਰਵਾਉਣਾ ਚਾਹੀਦਾ। ਇਸ ਵੇਲੇ ਕੋਵੀਸ਼ੀਲਡ ਟੀਕੇ ਦੀਆਂ ਦੋ ਖ਼ੁਰਾਕਾਂ ਚਾਰ ਤੋਂ ਅੱਠ ਹਫ਼ਤਿਆਂ ਦੇ ਵਕਫ਼ੇ ਉੱਤੇ ਦਿੱਤੀਆਂ ਜਾਂਦੀਆਂ ਹਨ।


ਦੱਸ ਦੇਈਏ ਕਿ ਔਕਸਫ਼ੋਰਡ ਐਸਟ੍ਰਾਜੈਨੇਕਾ ਦੀ ਇਸ ਵੈਕਸੀਨ ਦਾ ਨਿਰਮਾਣ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵੈਕਸੀਨ ਨੂੰ ਐਡਿਨੋਵਾਇਰਸ ਨੂੰ ਪ੍ਰਭਾਵਹੀਣ ਕਰ ਕੇ ਵਿਕਸਤ ਕੀਤਾ ਗਿਆ ਹੈ। ਚਿੰਪੈਜ਼ੀ ’ਚ ਸਾਧਾਰਣ ਜ਼ੁਕਾਮ ਕਰਨ ਵਾਲੇ ਬੇਅਸਰ ਐਡਿਨੋਵਾਇਰਸ ਦੇ ਉੱਤੇ SARS-CoV-2 ਦੀ ਸਪਾਈਨ ਪ੍ਰੋਟੀਨ ਦੀ ਜੀਨੈਟਿਕ ਸਮੱਗਰੀ ਲਾ ਕੇ ਤਿਆਰ ਕੀਤਾ ਗਿਆ ਹੈ।


ਇਹ ਵੀ ਪੜ੍ਹੋਭਾਰਤ ਦੀਆਂ ਸੁਰੱਖਿਅਤ ਕਾਰਾਂ 'ਚ ਸ਼ੁਮਾਰ Nissan Magnite, ਬੇਹੱਦ ਘੱਟ ਕੀਮਤ ’ਚ ਵੀ ਕਮਾਲ ਦੇ ਸੇਫ਼ਟੀ ਫ਼ੀਚਰ


ਇਹ ਵੀ ਪੜ੍ਹੋ: Kapil Sharma ਜਿਸ ਸ਼ੋਅ 'ਚ ਰਹੇ ਜੇਤੂ ਉਸ ਦੇ ਆਡੀਸ਼ਨ 'ਚ ਪਹਿਲਾਂ ਹੋਏ ਸੀ ਰਿਜੈਕਟ, ਨਵਜੋਤ ਸਿੱਧੂ ਸੀ ਸ਼ੋਅ ਦੇ ਜੱਜ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904