ਚੰਡੀਗੜ੍ਹ: ਇੱਕ ਕੇਸ ਦੀ ਸੁਣਵਾਈ ਵਿੱਚ ਜੱਜ ਨੇ ਫੈਸਲੇ ਵਿੱਚ ਲਿਖਿਆ ਕਿ ਸ਼ਰਾਬ ਵਿੱਚ ਕੋਈ ਜ਼ਹਿਰ ਨਹੀਂ ਹੁੰਦਾ। ਬਸ਼ਰਤੇ ਉਸ ਨੂੰ ਘੱਟ ਮਾਤਰਾ ਵਿੱਚ ਲਿਆ ਜਾਏ। ਉਨ੍ਹਾਂ ਕਿਹਾ ਕਿ ਸ਼ਰਾਬ ਵਿੱਚ ਪਾਣੀ ਤੇ ਸ਼ੂਗਰ ਵੀ ਹੁੰਦੇ ਹਨ। ਦਰਅਸਲ ਇੰਸ਼ੋਰੈਂਸ ਕੰਪਨੀ ਨੇ ਇੱਕ ਉਪਭੋਗਤਾ ਦਾ ਡੇਢ ਲੱਖ ਰੁਪਏ ਦਾ ਕਲੇਮ ਇਸ ਲਈ ਖਾਰਜ ਕਰ ਦਿੱਤਾ ਸੀ ਕਿਉਂਕਿ ਉਸ ਨੇ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸ਼ਰਾਬ ਪੀਤੀ ਸੀ।
ਅਜਿਹਾ ਕਰਨ ਲਈ ਕੰਜ਼ਿਊਮਰ ਫੋਰਮ ਨੇ ਕੰਪਨੀ ਨੂੰ ਨਾ ਸਿਰਫ ਇੱਕ ਲੱਖ 58 ਹਜ਼ਾਰ 25 ਰੁਪਏ ਵਾਪਸ ਦੇਣ ਲਈ ਕਿਹਾ, ਇਸ ਦੇ ਨਾਲ ਹੀ ਕੰਪਨੀ ਨੂੰ 25 ਹਜ਼ਾਰ ਦਾ ਹਰਜ਼ਾਨਾ ਤੇ 10 ਹਜ਼ਾਰ ਰੁਪਏ ਮੁਕੱਦਮੇ ਦਾ ਖ਼ਰਚਾ ਦੇਣ ਲਈ ਵੀ ਕਿਹਾ ਹੈ। ਮੈਡੀ ਕਲੇਮ ਪਾਲਿਸੀ ਲੈਣ ਵਾਲੇ ਵਿਅਕਤੀ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਪਿਛਲੇ ਸਾਲ 20 ਜੂਨ ਨੂੰ ਢਿੱਡ ਵਿੱਚ ਤਕਲੀਫ਼ ਹੋਣ ਕਾਰਨ ਉਸ ਨੂੰ ਹੋਪ ਕਲੀਨਿਕ ਵਿੱਚ ਦਾਖ਼ਲ ਕੀਤਾ ਗਿਆ ਸੀ।
ਇੱਥੋਂ ਉਸ ਨੂੰ ਫੋਰਟਿਸ ਹਸਪਤਾਲ ਮੁਹਾਲੀ ਰੈਫਰ ਕਰ ਦਿੱਤਾ ਗਿਆ ਸੀ। ਉਸ ਦੇ ਪੁੱਤਰ ਨੇ ਇਸ ਬਾਰੇ ਇੰਸ਼ੌਰੈਂਸ ਕੰਪਨੀ ਨੂੰ ਜਾਣਕਾਰੀ ਦਿੱਤੀ। ਹਸਪਤਾਲ ਨੇ ਇੱਕ ਲੱਖ 1,58,025 ਰੁਪਏ ਦੀ ਅਦਾਇਗੀ ਬਾਅਦ ਉਸ ਨੂੰ ਛੁੱਟੀ ਦਿੱਤੀ। ਛੁੱਟੀ ਮਿਲਣ ਬਾਅਦ ਇੰਸ਼ੌਰੈਂਸ ਕੰਪਨੀ ਨੇ ਉਸਦੀ ਕਲੇਮ ਖਾਰਜ ਕਰ ਦਿੱਤਾ ਸੀ।