Chennai-Delhi Rajdhani Express  : ਚੇਨਈ-ਦਿੱਲੀ ਰਾਜਧਾਨੀ ਐਕਸਪ੍ਰੈਸ ਵਿੱਚ ਧੂੰਏਂ ਦੀ ਵਜ੍ਹਾ ਨਾਲ ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਯਾਤਰੀਆਂ ਵਿੱਚ ਹਫੜਾ-ਦਫੜੀ ਮੱਚ ਗਈ। ਜਾਣਕਾਰੀ ਮੁਤਾਬਕ ਐਤਵਾਰ ਨੂੰ ਟਰੇਨ ਦੇ ਬੀ-5 ਡੱਬੇ 'ਚ ਪਹੀਆਂ ਨੇੜੇ ਧੂੰਆਂ ਨਿਕਲਣ ਲੱਗਾ, ਜਿਸ ਨੂੰ ਦੇਖ ਕੇ ਯਾਤਰੀਆਂ 'ਚ ਹਫੜਾ-ਦਫੜੀ ਮੱਚ ਗਈ। ਧੂੰਆਂ ਨਿਕਲਣ ਕਾਰਨ ਰੇਲਗੱਡੀ ਕਵਾਲੀ ਰੇਲਵੇ ਸਟੇਸ਼ਨ ਨੇੜੇ ਕਰੀਬ 20 ਮਿੰਟ ਰੁਕੀ ਰਹੀ।

 

ਚੇਨਈ-ਦਿੱਲੀ ਰਾਜਧਾਨੀ ਐਕਸਪ੍ਰੈੱਸ 'ਚੋਂ ਨਿਕਲ ਰਹੇ ਧੂੰਏਂ ਦੀ ਜਾਂਚ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਬ੍ਰੇਕ ਜਾਮ ਕਾਰਨ ਧੂੰਆਂ ਨਿਕਲਿਆ। ਉਨ੍ਹਾਂ ਨੇ ਦੱਸਿਆ ਕਿ ਰੇਲਗੱਡੀ ਦੀ ਮੁਰੰਮਤ ਕਰਨ ਤੋਂ ਬਾਅਦ ਦੁਬਾਰਾ ਯਾਤਰਾ ਸ਼ੁਰੂ ਕੀਤੀ ਗਈ ਸੀ। ਘਟਨਾ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ।

 


 

 ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ 


ਇਸ ਤੋਂ ਪਹਿਲਾਂ ਪੁਣੇ ਤੋਂ ਜੰਮੂ ਤਵੀ ਵਿਚਾਲੇ ਚੱਲਣ ਵਾਲੀ ਜੇਹਲਮ ਐਕਸਪ੍ਰੈਸ ਟਰੇਨ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਸੀ। ਇਸ ਕਾਰਨ ਯਾਤਰੀਆਂ ਨੇ ਚੇਨ ਖਿੱਚ ਕੇ ਟਰੇਨ ਨੂੰ ਰੋਕ ਦਿੱਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਅਧਿਕਾਰੀਆਂ ਵੱਲੋਂ ਰੇਲਗੱਡੀ ਨੂੰ ਬਾਹਰੀ ਪਾਸੇ ਰੋਕ ਕੇ ਧੂੰਏਂ ਦੀ ਜਾਂਚ ਕੀਤੀ ਗਈ। 

 


 

ਟਰੇਨ ਦੇ ਗਾਰਡ ਅਤੇ ਲੋਕੋ ਪਾਇਲਟ ਨੇ ਡੱਬਿਆਂ ਦਾ ਮੁਆਇਨਾ ਕੀਤਾ ਅਤੇ ਧੂੰਆਂ ਨਿਕਲਣ ਦਾ ਕਾਰਨ ਡਾਇਨਾਮੋ ਬੈਲਟ ਦਾ ਗਰਮ ਹੋਣਾ ਦੱਸਿਆ ਸੀ। ਇਸ ਤੋਂ ਬਾਅਦ ਡਾਇਨਾਮੋ ਬੈਲਟ ਨੂੰ ਹਟਾ ਕੇ ਦੂਜੇ ਕੋਚ ਨਾਲ ਕੁਨੈਕਸ਼ਨ ਜੋੜ ਦਿੱਤਾ ਗਿਆ ਅਤੇ ਸਭ ਕੁਝ ਆਮ ਵਾਂਗ ਹੋਣ ਤੋਂ ਬਾਅਦ ਟਰੇਨ ਨੂੰ ਚਾਲੂ ਕਰ ਦਿੱਤਾ ਗਿਆ।

 

ਇਸ ਤੋਂ ਇਲਾਵਾ ਅਜਮੇਰ ਤੋਂ ਬਰਾਂਡਰਾ ਜਾ ਰਹੀ ਅਜਮੇਰ-ਬਾਂਦਰਾ ਟਰੇਨ 'ਚ ਵੀ ਬ੍ਰੇਕ ਲਾਕ ਜਾਮ ਹੋਣ ਕਾਰਨ ਅੱਗ ਲੱਗ ਗਈ ਸੀ। ਜਿਸ ਤੋਂ ਬਾਅਦ ਯਾਤਰੀਆਂ ਵਿੱਚ ਹਫੜਾ-ਦਫੜੀ ਮੱਚ ਗਈ ਸੀ। ਹਾਲਾਂਕਿ ਰੇਲਵੇ ਕਰਮਚਾਰੀਆਂ ਨੇ ਯਾਤਰੀਆਂ ਨੂੰ ਬਾਹਰ ਕੱਢ ਕੇ ਅੱਗ 'ਤੇ ਕਾਬੂ ਕਰ ਲਿਆ ਸੀ। ਜਾਣਕਾਰੀ ਮੁਤਾਬਕ ਇਹ ਘਟਨਾ ਕਿਸ਼ਨਗੜ੍ਹ ਰੇਲਵੇ ਸਟੇਸ਼ਨ 'ਤੇ ਵਾਪਰੀ, ਜਿੱਥੇ ਕਰੀਬ ਅੱਧੇ ਘੰਟੇ ਦੀ ਮੁਰੰਮਤ ਤੋਂ ਬਾਅਦ ਟਰੇਨ ਨੂੰ ਰਵਾਨਾ ਕੀਤਾ ਗਿਆ।