ਚੰਡੀਗੜ੍ਹ: 17 ਮਾਰਚ, 2020 ਤੋਂ ਜ਼ੀਰਕਪੁਰ ਦਾ ਛੱਤਬੀੜ ਚਿੜੀਆਘਰ ਕੋਰੋਨਾ ਵਾਇਰਸ ਕਾਰਨ ਬੰਦ ਕੀਤਾ ਗਿਆ ਸੀ। ਅੱਜ 9 ਮਹੀਨੇ ਬਾਅਦ ਚਿੜੀਆਘਰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਚਿੜੀਆਘਰ ਵਿਚ ਆਉਣ ਵਾਲਿਆ ਲਈ ਸੋਸ਼ਲ ਡਿਸਟੈਂਸਿਗ ਨਾਲ ਚਿੜੀਆਘਰ ਵਿਚ ਆਉਣ ਦੀ ਪਲੈਨਿੰਗ ਕੀਤੀ ਗਈ ਹੈ। ਸਭ ਦੀ ਥਰਮਲ ਸਕੈਨਿੰਗ ਕੀਤੀ ਜਾ ਰਹੀ ਹੈ। ਫਿਲਹਾਲ ਸਫਾਈ ਸੇਵਾ ਨੂੰ ਬੰਦ ਕਰਕੇ ਰੱਖਿਆ ਗਿਆ ਹੈ।


ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਗਾਈਡਲਾਈਨਜ਼ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਲਈ ਆਨਲਾਈਨ ਬੁਕਿੰਗ ਸ਼ੁਰੂ ਕੀਤੀ ਗਈ ਹੈ ਤਾਂ ਕਿ ਲਾਈਨ ਵਿਚ ਟਿਕਟ ਲਈ ਖੜਾ ਨਾ ਹੋਣਾ ਪਵੇ ਅਤੇ ਕੈਨਟੀਨ ਵੀ ਇਕ ਹੀ ਖੋਲੀ ਗਈ ਹੈ। ਅੱਜ ਦੇ ਦਿਨ ਬਹੁਤ ਹੀ ਘੱਟ ਲੋਕ ਚਿੜੀਆਘਰ ਵੀ ਜਾਨਵਰਾਂ ਨੂੰ ਦੇਖਣ ਲਈ ਲੋਕ ਆਏ।

ਕਿਸਾਨ ਅੰਦੋਲਨ 'ਤੇ ਸੁਖਬੀਰ ਬਾਦਲ ਦੀ ਕੇਂਦਰ ਨੂੰ ਚੇਤਾਵਨੀ, ਪੰਜਾਬ ਦੀ ਅਮਨ ਸ਼ਾਂਤੀ ਨਹੀਂ ਹੋਣ ਦੇਵਾਂਗੇ ਭੰਗ

ਕਿਸਾਨ ਜਥੇਬੰਦੀਆਂ ਦਾ ਕੇਂਦਰ ਨੂੰ ਸਵਾਲ: ਜਦੋਂ ਹੋਰ ਕਾਨੂੰਨ ਰੱਦ ਹੋ ਸਕਦੇ ਤਾਂ ਖੇਤੀ ਕਾਨੂੰਨ ਕਿਉਂ ਨਹੀਂ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ