ਸਾਲ 2020 ਖ਼ਤਮ ਹੋਣ ਜਾ ਰਿਹਾ ਹੈ। ਇਹ ਸਾਲ ਕੋਰੋਨਾ ਮਹਾਮਾਰੀ ਕਾਰਨ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਸਾਲ ਦੇ ਬਹੁਤ ਸਾਰੇ ਭੈੜੇ ਪਲ ਵੀ ਹਨ। ਇਸ ਸਾਲ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦੁਨੀਆ ਤੋਂ ਅਲਵਿਦਾ ਕਹਿ ਗਈਆਂ। ਇਸ ਦੇ ਨਾਲ ਹੀ ਕਈ ਅਜਿਹੇ ਟਵੀਟ ਵਾਇਰਲ ਹੋਏ ਜਿਨ੍ਹਾਂ ਨੂੰ ਲੱਖਾਂ ਲਾਈਕ ਮਿਲੇ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਸਾਲ ਕਿਹੜੇ ਟਵੀਟ ਸਭ ਤੋਂ ਵੱਧ ਵਾਇਰਲ ਹੋਏ ਹਨ।


ਵਿਰਾਟ-ਅਨੁਸ਼ਕਾ ਸ਼ਰਮਾ ਦੇ ਟਵੀਟ ਨੇ ਕੀਤਾ ਧਮਾਲ

ਇਸ ਸਾਲ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਮਾਂ-ਪਿਓ ਬਣਨ ਦੇ ਟਵੀਟ ਨੂੰ ਸਭ ਤੋਂ ਵੱਧ ਲਾਈਕ ਮਿਲੇ। ਦੱਸ ਦੇਈਏ ਕਿ 27 ਅਗਸਤ ਨੂੰ ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਵਿਰਾਟ ਕੋਹਲੀ ਨਾਲ ਇੱਕ ਫੋਟੋ ਸਾਂਝੀ ਕਰਦਿਆਂ ਆਪਣੀ ਗਰਭ ਅਵਸਥਾ ਦੀ ਖ਼ਬਰ ਸਾਂਝੀ ਕੀਤੀ ਸੀ। ਇਸ ਟਵੀਟ ਨੇ ਟਵਿੱਟਰ 'ਤੇ ਕਾਫੀ ਧਮਾਕਾ ਕੀਤਾ ਸੀ।



ਇਹ ਰਿਹਾ ਗੋਲਡਨ ਟਵੀਟ

ਦੱਖਣੀ ਭਾਰਤੀ ਸੁਪਰਸਟਾਰ ਵਿਜੇ ਨੇ ਟਵਿੱਟਰ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਸ਼ੇਅਰ ਕੀਤੀ। ਇਹ ਟਵੀਟ ਟਵਿੱਟਰ ਦਾ ਸਭ ਤੋਂ ਵੱਧ 1,5,000 ਵਾਰ ਰੀਵਿਟ ਕੀਤਾ ਗਿਆ। ਇਸ ਦੇ ਨਾਲ ਹੀ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ਦਿਲ ਬੇਚਾਰਾ ਦਾ ਹੈਸ਼ਟੈਗ (#DilBechara) ਸਿਖਰ 'ਤੇ ਰਿਹਾ।



ਬਿੱਗ ਬੀ ਦਾ ਟਵੀਟ ਵੀ ਹੋਇਆ ਖੂਬ ਵਾਇਰਲ

ਇਸ ਸਾਲ ਜੁਲਾਈ ਵਿੱਚ ਬਾਲੀਵੁੱਡ ਦੇ ਮਸ਼ਹੂਰ ਸਟਾਰ ਅਮਿਤਾਭ ਬੱਚਨ ਨੇ ਟਵਿੱਟਰ 'ਤੇ ਖੁਦ ਦੇ ਕੋਰੋਨਾ ਤੋਂ ਸੰਕਰਮਿਤ ਹੋਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ,' 'ਮੇਰਾ ਕੋਵਿਡ-19 ਟੈਸਟ ਪੌੜੇਟਿਵ ਆਇਆ ਹੈ ਅਤੇ ਮੈਂ ਹਸਪਤਾਲ ਸ਼ਿਫਟ ਹੋ ਗਿਆ ਹਾਂ। ਜਿਹੜੇ 10 ਦਿਨਾਂ ਤੋਂ ਮੇਰੇ ਨਜ਼ਦੀਕ ਸੀ, ਉਨ੍ਹਾਂ ਦਾ ਵੀ ਟੈਸਟ ਕੀਤਾ ਗਿਆ।" ਟਵੀਟ 'ਤੇ ਇਸ ਨੂੰ 443,000 ਲਾਈਕ ਮਿਲੇ।



ਇਸ ਬਰ ਨੂੰ ਕੀਤਾ ਗਿਆ ਖੂਬ ਰੀਟਵੀਟ

ਬਲੈਕ ਪੈਂਥਰ ਅਦਾਕਾਰ ਚੈਡਵਿਕ ਬੋਸਮੈਨ ਜੋ ਚਾਰ ਸਾਲਾਂ ਤੋਂ ਕੋਲਨ ਕੈਂਸਰ ਨਾਲ ਜੂਝ ਰਿਹਾ ਸੀ, ਅਗਸਤ ਵਿੱਚ ਦਮ ਤੋੜ ਗਿਆ। ਅਦਾਕਾਰ ਦੇ ਪਰਿਵਾਰ ਨੇ ਇੱਕ ਬਿਆਨ ਟਵੀਟ ਕਰਕੇ ਸਾਂਝਾ ਕੀਤਾ ਜਿਸ ਨੂੰ ਭਾਰਤ ਵਿੱਚ ਸਭ ਤੋਂ ਵੱਧ ਰਿਟਵੀਟ, ਲਾਈਕ ਅਤੇ ਕੁਮੈਂਟ ਮਿਲੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904